ਪੰਜਾਬ ਕਾਂਗਰਸ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕਦੇ ਰਹਿੰਦੇ ਹਨ।ਅਕਸਰ ਹੀ ਕਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਟਵੀਟ ਕਰਕੇ ਆਪ ‘ਤੇ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਹਨ ਤੇ ਕਦੇ ਰਾਜਾ ਵੜਿੰਗ।
जुमलों से नहीं @BhagwantMann साहब,
प्रदेश चलते हैं नीति व नीयत से!15 साल की सबसे कम गेहूं ख़रीद व 25 दिनों में 14 किसानों की आत्महत्या,
क्या ये ‘आप’ को वोट देने की सजा अन्नदाता को आप दे रहे हैं मुख्यमंत्री जी?
दिल्ली भागना कम करें,
कुछ वक्त पंजाब में बिताए,
समस्याएँ गंभीर है! https://t.co/xfnkBXQixJ— Amarinder Singh Raja Warring (@RajaBrar_INC) April 25, 2022
ਜ਼ਿਕਰਯੋਗ ਹੈ ਕਿ ਅੱਜ ਵੀ ਰਾਜਾ ਵੜਿੰਗ ਨੇ ਭਗਵੰਤ ਮਾਨ ਨੂੰ ਟਵੀਟ ਕਰਕੇ ਨਸੀਹਤ ਦਿੱਤੀ ਜਿਸ ‘ਚ ਉਨ੍ਹਾਂ ਨੇ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵੰਤ ਮਾਨ ਜੀ ਸੂਬਾ ਜੁਮਲਿਆਂ ਨਾਲ ਨਹੀਂ ਚੱਲਦਾ ਸਗੋਂ, ਇਹ ਨੀਤੀ ਅਤੇ ਨੀਅਤ ਨਾਲ ਚੱਲਦਾ ਹੈ।
ਉਨਾਂ੍ਹ ਇਹ ਵੀ ਕਿਹਾ ਕਿ 15 ਸਾਲਾਂ ‘ਚ ਕਣਕ ਦੀ ਸਭ ਤੋਂ ਘੱਟ ਖ੍ਰੀਦ ਹੋਈ ਹੈ।ਸੂਬੇ ‘ਚ 25 ਦਿਨਾਂ ਅੰਦਰ 14 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।ਰਾਜਾ ਵੜਿੰਗ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਜਾ ਕੀ ‘ਆਪ’ ਨੂੰ ਵੋਟ ਪਾਉਣ ਲਈ ਹੀ ਅੰਨਦਾਤਾ ਨੂੰ ਸਜ਼ਾ ਦੇ ਰਹੇ ਹੋ? ਉਨ੍ਹਾਂ ਕਿਹਾ ਕਿ ਦਿੱਲੀ ਵੱਲ ਭੱਜਣਾ ਘਟਾਓ ਤੇ ਪੰਜਾਬ ਵਿੱਚ ਕੁਝ ਸਮਾਂ ਬਿਤਾਇਆ ਕਰੋ। ਇਸ ਵੇਲੇ ਸਮੱਸਿਆਵਾਂ ਗੰਭੀਰ ਹਨ!