ਅਬੋਹਰ ਅੱਜ ਸਵੇਰੇ ਮਲੋਟ ਰੋਡ ‘ਤੇ ਨਾਗਪਾਲ ਪੈਟਰੋਲ ਪੰਪ ਦੇ ਨੇੜੇ ਹੋਏ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਇੱਕ ਲੜਕੀ ਸਮੇਤ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ।ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰੱਖਿਆ ਗਿਆ ਹੈ।ਇੱਕ ਹੀ ਪਰਿਵਾਰ ਦੇ 3 ਨੌਜਵਾਨ ਬੱਚਿਆਂ ਦੀ ਮੌਤ ਨਾਲ ਪਿੰਡ ਚਨਨ ਖੇੜਾ ‘ਚ ਸੋਗ ਪਸਰ ਗਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਚੰਦਨ ਖੇੜਾ ਨਿਵਾਸੀ ਰਾਮਪ੍ਰਕਾਸ਼ ਦਾ 28 ਸਾਲਾ ਪੁੱਤਰ ਸੁਰਿੰਦਰ ਕੁਮਾਰ ਆਪਣੇ ਪਲੈਟੀਨਾ ਮੋਟਰਸਾਈਕਲ ‘ਤੇ ਹਨੂੰਮਾਨਗੜ ਟਾਊਨ ਤੋਂ ਆਏ ਆਪਣੀ ਭੂਆ ਦੀ ਬੇਟੀ ਪੂਜਾ ਰਾਣੀ ਦੇ ਬੇਟੇ ਨਵੀਨ ਕੁਮਾਰ ਨੂੰ ਲੈਣ ਲਈ ਆਇਆ ਸੀ।
ਜਦੋਂ ਉਹ ਦੋਵਾਂ ਨੂੰ ਲੈ ਕੇ ਵਾਪਸ ਪਿੰਡ ਵੱਲ ਜਾ ਰਿਹਾ ਸੀ ਤਾਂ ਮਲੋਟ ਰੋਡ ‘ਤੇ ਨਾਗਪਾਲ ਪੈਟਰੋਲ ਪੰਪ ਦੇ ਨੇੜੇ ਪਿਛੋਂ ਆ ਰਹੀ ਤੇਜ ਰਫਤਾਰ ਤੇਲ ਦੀ ਟੈਂਕਰ ਦੀ ਚਪੇਟ ‘ਚ ਆ ਗਏ।ਜਿਸ ਨਾਲ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਘਟਨਾ ਦਾ ਸਭ ਤੋਂ ਦੁਖਦ ਪਲ ਇਹ ਹੈ ਕਿ ਪੂਜਾ ਅਤੇ ਨਵੀਨ ਦੋਵੇਂ ਹੀ ਰਾਮਪ੍ਰਕਾਸ਼ ਦੇ ਬੱਚੇ ਸਨ
ਜਿਨ੍ਹਾਂ ਨੂੰ ਰਾਮਪ੍ਰਕਾਸ਼ ਨੇ ਆਪਣੇ ਰਿਸ਼ਤੇਦਾਰ ਟੇਕਚੰਦ ਨੂੰ ਗੋਦ ਦਿੱਤਾ ਹੋਇਆ ਸੀ ਅਤੇ ਅੱਜ ਦੋਵੇਂ ਪਰਿਵਾਰ ਨੂੰ ਮਿਲਣ ਲਈ ਹਨੂੰਮਾਨਗੜ ਟਾਊਨ ਤੋਂ ਅਬੋਹਰ ਆਏ ਸਨ।ਘਟਨਾ ਦਾ ਪਤਾ ਲੱਗਦੇ ਹੀ ਚਨਨ ਖੇੜਾ ਪਿੰਡ ‘ਚ ਸ਼ੋਕ ਦੀ ਲਹਿਰ ਦੌੜ ਗਈ।ਇੱਧਰ ਮੌਕੇ ‘ਤੇ ਪਹੁੰਚ ਨਗਰ ਥਾਣਾ ਮੁਖੀ ਮਨੋਜ ਕੁਮਾਰ ਨੇ ਘਟਨਾ ਦੇ ਬਾਅਦ ਫਰਾਰ ਹੋਏ ਟੈਂਕਰ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।