ਗੁਰਦਾਸਪੁਰ ਤੋਂ ਐਮਪੀ ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਕੋਲ ਖਾਸ ਮੰਗ ਰੱਖੀ ਹੈ। ਸੰਨੀ ਦਿਓਲ ਨੇ ਮਾਂਡਵੀਆ ਨਾਲ ਸਿਹਤ ਸੱਮਸਿਆਵਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਹੈ। ਉਨ੍ਹਾਂ ਨੇ ਮਾਂਡਵੀਆ ਨੂੰ ਕਿਹਾ ਹੈ ਕਿ ਮੇਰੇ ਇਲਾਕੇ ‘ਚ AIIMS ਜਾਂ PGI ਦਾ ਸੈਟੇਲਾਈਟ ਕੇਂਦਰ ਸਥਾਪਤ ਕੀਤਾ ਜਾਵੇ।
ਸੰਨੀ ਦਿਓਲ ਨੇ ਇਸ ਬਾਰੇ ਸੰਦੇਸ਼ ਜਾਰੀ ਕਰਦਿਆਂ ਕਿਹਾ ਮੈਂ ਆਪਣੇ ਲੋਕ ਸਭਾ ਦੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਸਿਹਤ ਸੱਮਸਿਆਵਾਂ ਨੂੰ ਲੈ ਕੇ ਇੱਕ ਬੈਠਕ ਹੋਈ। ਇਸ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੂੰ ਲੋਕਾਂ ਨੂੰ ਆ ਰਹੀਆਂ ਸਿਹਤ ਸਮਸਿਆਵਾਂ ਤੋਂ ਜਾਣੂ ਕਰਵਾਇਆ ਗਿਆ।