ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਹਿੰਸਾ ਮਾਮਲੇ ‘ਚ ਹਾਈਲੈਵਲ ਐਮਰਜੈਂਸੀ ਮੀਟਿੰਗ ਸੱਦ ਲਈ ਹੈ।ਡੀਜੀਪੀ ਸਮੇਤ ਹੋਰ ਵੱਡੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ।ਜ਼ਿਕਰਯੋਗ ਹੈ ਇਹ ਮੀਟਿੰਗ 5:30 ਵਜੇ ਹੋਵੇਗੀ।
ਇਸ ਤੋਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਸੀ ਕਿ ਪਟਿਆਲਾ ਵਿੱਚ ਝੜਪ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ।ਮੈਂ ਡੀਜੀਪੀ ਨਾਲ ਗੱਲ ਕੀਤੀ ਇਲਾਕੇ ‘ਚ ਸ਼ਾਂਤੀ ਬਹਾਲ ਹੋ ਗਈ ਹੈ।ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਰਾਜ ‘ਚ ਗੜਬੜ ਨਹੀਂ ਕਰਨ ਦੇਵਾਂਗੇ।ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਜ਼ਰੂਰੀ ਹੈ।
ਜ਼ਿਕਰਯੋਗ ਹੈ ਅੱਜ 29 ਅਪ੍ਰੈਲ 2022 ਨੂੰ ਪਟਿਆਲਾ ਵਿਖੇ ਗਰਮ ਖਿਆਲੀ ਅਤੇ ਸ਼ਿਵ ਸੈਨਾ ਸਮਰਥਕਾਂ ਵਿਚਕਾਰ ਝੜਪ ਦੀ ਘਟਨਾ ਸਾਹਮਣੇ ਆਈ। ਇਸ ਘਟਨਾ ਕਰਕੇ ਪਟਿਆਲਾ ਵਿਖੇ ਮਾਹੌਲ ਤਣਾਅਪੂਰਨ ਰਿਹਾ ਅਤੇ ਧਾਰਾ 144 ਲਾਗੂ ਰਹੀ। ਦੋਵਾਂ ਧਿਰਾਂ ‘ਚ ਆਪਸ ‘ਚ ਇੱਟਾਂ ਪੱਥਰ ਵੀ ਚਲਾਏ ਗਏ।