ਕਲੋਨੀ ਨੰਬਰ 4 – ਚੰਡੀਗੜ੍ਹ ਦੀ ਸਭ ਤੋਂ ਪੁਰਾਣੀ ਕਲੋਨੀ – ਨੂੰ ਢਾਹੁਣ ਦਾ ਕੰਮ ਐਤਵਾਰ ਸਵੇਰੇ 5 ਵਜੇ 2,000 ਪੁਲਿਸ ਮੁਲਾਜ਼ਮਾਂ ਅਤੇ 10 ਕਾਰਜਕਾਰੀ ਮੈਜਿਸਟਰੇਟਾਂ ਦੀ ਮੌਜੂਦਗੀ ਵਿੱਚ ਸ਼ੁਰੂ ਹੋਇਆ। ਕਲੋਨੀ ਢਾਹੇ ਜਾਣ ਪ੍ਰਸ਼ਾਸਨ ਨੂੰ ਕਿਸੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਭਾਵੇਂ ਪ੍ਰਸ਼ਾਸਨ ਨੇ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਸਨ।
ਸਭ ਤੋਂ ਪੁਰਾਣੀ ਕਲੋਨੀ ਨੂੰ ਢਾਹੁਣ ਦਾ ਫੈਸਲਾ ਚੰਡੀਗੜ੍ਹ ਨੂੰ ਝੁੱਗੀ-ਝੌਂਪੜੀ-ਮੁਕਤ ਬਣਾਉਣ ਲਈ ਲਿਆ ਗਿਆ ਸੀ ਪਰ ਪਿਛਲੇ 11 ਸਾਲਾਂ ਦੌਰਾਨ ਕਈ ਵਾਰ ਢਾਹੇ ਜਾਣ ਦੇ ਕੰਮ ਨੂੰ ਰੋਕ ਦਿੱਤਾ ਗਿਆ।
ਕਲੋਨੀ ਖਾਲੀ ਕਰਨ ਲਈ ਪਿਛਲੇ ਹਫ਼ਤੇ ਵਸਨੀਕਾਂ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਕਿਉਂਕਿ ਖਾਲੀ ਪਏ ਈਡਬਲਯੂਐਸ ਘਰ ਉਨ੍ਹਾਂ ਨੂੰ ਆਰਜ਼ੀ ਤੌਰ ‘ਤੇ ਅਲਾਟ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਪਹਿਲਾਂ ਮਲੋਆ ਦੇ ਈਡਬਲਿਊਐਸ ਫਲੈਟਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਅਸਟੇਟ ਦਫ਼ਤਰ ਵੱਲੋਂ ਕਲੋਨੀ ਨੰਬਰ 4 ਦੇ ਬਾਇਓਮੈਟ੍ਰਿਕ ਸਰਵੇਖਣ ਦੇ ਆਧਾਰ ‘ਤੇ 658 ਵਸਨੀਕਾਂ ਦੀ ਨਵੀਂ ਸੂਚੀ 29 ਅਪ੍ਰੈਲ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਭੇਜੀ ਗਈ ਸੀ।
658 ਵਸਨੀਕਾਂ ਵਿੱਚੋਂ, 299 ਰਜਿਸਟ੍ਰੇਸ਼ਨ ਲਈ ਆਏ ਅਤੇ ਸਕੀਮ ਤਹਿਤ ਅਰਜ਼ੀਆਂ ਸਵੀਕਾਰ ਕਰਨ ਦੀ ਪ੍ਰਕਿਰਿਆ ਸ਼ਨੀਵਾਰ ਸਵੇਰੇ 1.00 ਵਜੇ ਤੱਕ ਚੱਲੀ। ਇਸ ਤੋਂ ਬਾਅਦ ਡਰਾਅ ਕੱਢਿਆ ਗਿਆ ਅਤੇ 290 ਨਿਵਾਸੀਆਂ ਨੂੰ ਕਿਰਾਏ ਦੇ ਆਧਾਰ ‘ਤੇ EWS ਫਲੈਟ ਦਿੱਤੇ ਗਏ।