ਦੇਸ਼ ਭਰ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਅੱਜ ਮੰਗਲਵਾਰ ਨੂੰ ਦੇਸ਼ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਇਹ ਤਿਉਹਾਰ ਆਪਸੀ ਭਾਇਚਾਰੇ ਨੂੰ ਇੱਕ ਰੱਖਣ ਦਾ ਸੰਦੇਸ਼ ਦਿੰਦਾ ਹੈ । ਰਮਜ਼ਾਨ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮਨਾਏ ਜਾਣ ਵਾਲੇ ਪਵਿੱਤਰ ਮਹੀਨੇ ਦੇ ਰੋਜ਼ੇ ਦੀ ਸਮਾਪਤੀ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਈਦ ਦਾ ਜਸ਼ਨ ਸ਼ੁਰੂ ਹੋ ਗਿਆ ਹੈ । ਇਸ ਸਾਲ ਇਹ ਤਿਉਹਾਰ 3 ਮਈ ਨੂੰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿਨ ਸੋਮਵਾਰ ਨੂੰ ਈਦ-ਉਲ-ਫਿਤਰ ਦੀਆਂ ਵਧਾਈਆਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਇਹ ਸ਼ੁਭ ਅਵਸਰ ਦੇਸ਼ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਏਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਤੋਂ ਟਵੀਟ ਕਰਦਿਆਂ ਕਿਹਾ, ‘ਈਦ-ਉਲ-ਫਿਤਰ ਦੀਆਂ ਸ਼ੁੱਭਕਾਮਨਾਵਾਂ । ਇਹ ਸ਼ੁੱਭ ਤਿਓਹਾਰ ਸਾਡੇ ਸਮਾਜ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਏ। ਸਾਰਿਆਂ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਮਿਲੇ।’ ਜੇਕਰ ਗੱਲ ਕਰੀਏ ਦੁਨੀਆ ਭਰ ਦੇ ਮੁਸਲਮਾਨਾਂ ਵੱਲੋਂ ਮਨਾਇਆ ਜਾਣ ਵਾਲਾ ਈਦ ਇੱਕ ਵਿਸ਼ੇਸ਼ ਧਾਰਮਿਕ ਤਿਉਹਾਰ ਹੈ।
ਇਹ ਰੋਜ਼ੇ ਦੇ ਇਸਲਾਮੀ ਪਵਿੱਤਰ ਮਹੀਨੇ ਰਮਜ਼ਾਨ ਦੇ ਖਤਮ ਹੋਣ ਦਾ ਪ੍ਰਤੀਕ ਹੈ। ਨਵਾਂ ਚੰਨ ਦਿਖਣ ਦੇ ਅਧਾਰ ‘ਤੇ ਹੀ ਦੁਨੀਆ ਭਰ ਵਿੱਚ ਅਲੱਗ-ਅਲੱਗ ਦਿਨਾਂ ਵਿੱਚ ਈਦ ਦਾ ਤਿਓਹਾਰ ਮਨਾਇਆ ਜਾਂਦਾ ਹੈ। ਮਹੀਨੇ ਭਰ ਦੇ ਰੋਜ਼ੇ ਦੌਰਾਨ ਸ਼ਕਤੀ ਤੇ ਧੀਰਜ ਪ੍ਰਦਾਨ ਕਰਨ ਲਈ ਅੱਲਾ ਦਾ ਧੰਨਵਾਦ ਕਰਨ ਲਈ ਇਹ ਤਿਓਹਾਰ ਮਨਾਇਆ ਜਾਂਦਾ ਹੈ ਅਤੇ ਆਪਸੀ ਭਾਇਚਾਰਾ ਬਣਾ ਕੇ ਰੱਖਣ ਦਾ ਵੀ ਲੋਕਾਂ ਨੂੰ ਇਕ ਵੱਡਾ ਸੰਦੇਸ਼ ਹੈ |