ਮਸਕ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸ਼ਾਇਦ ਵਪਾਰਕ ਸਰਕਾਰੀ ਉਪਭੋਗਤਾਵਾਂ ਨੂੰ ਇਸਦੀ ਵਰਤੋਂ ਲਈ ਕੀਮਤ ਚੁਕਾਉਣੀ ਪੈ ਸਕਦੀ ਹੈ। ਹਾਲਾਂਕਿ, ਮਸਕ ਨੇ ਸਪੱਸ਼ਟ ਕੀਤਾ ਹੈ ਕਿ ਟਵਿਟਰ ਦੀ ਵਰਤੋਂ ਆਮ ਉਪਭੋਗਤਾਵਾਂ ਲਈ ਮੁਫਤ ਹੋਵੇਗੀ। ਜਦੋਂ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ , ਉਦੋਂ ਤੋਂ ਹੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ‘ਚ ਟਵਿਟਰ ਦੇ ਸੀਈਓ ਪਰਾਗ ਅਗਰਵਾਲ ਦੀ ਵਿਦਾਈ ਤੋਂ ਲੈ ਕੇ ਕਈ ਗੱਲਾਂ ਹਨ। ਹਾਲਾਂਕਿ ਐਲੋਨ ਮਸਕ ਦੇ ਤਾਜ਼ਾ ਟਵੀਟ ਨੇ ਹਲਚਲ ਵਧਾ ਦਿੱਤੀ ਹੈ। ਮਸਕ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸ਼ਾਇਦ ਵਪਾਰਕ/ਸਰਕਾਰੀ ਉਪਭੋਗਤਾਵਾਂ ਨੂੰ ਇਸਦੀ ਵਰਤੋਂ ਲਈ ਕੀਮਤ ਚੁਕਾਉਣੀ ਪੈ ਸਕਦੀ ਹੈ।
Twitter will always be free for casual users, but maybe a slight cost for commercial/government users
— Elon Musk (@elonmusk) May 3, 2022
ਹਾਲਾਂਕਿ, ਮਸਕ ਨੇ ਸਪੱਸ਼ਟ ਕੀਤਾ ਹੈ ਕਿ ਟਵਿਟਰ ਦੀ ਵਰਤੋਂ ਆਮ ਉਪਭੋਗਤਾਵਾਂ ਲਈ ਮੁਫਤ ਹੋਵੇਗੀ। ਦੁਨੀਆ ਭਰ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਅਤੇ ਚੋਟੀ ਦੀ ਲੀਡਰਸ਼ਿਪ ਦਾ ਟਵਿੱਟਰ ‘ਤੇ ਅਧਿਕਾਰਤ ਖਾਤਾ ਹੈ। ਆਉਣ ਵਾਲੇ ਦਿਨਾਂ ‘ਚ ਟਵਿਟਰ ਦੀ ਨੀਤੀ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਐਲੋਨ ਮਸਕ ਨੇ ਟਵੀਟ ਕੀਤਾ, “ਟਵਿਟਰ ਆਮ ਉਪਭੋਗਤਾਵਾਂ ਲਈ ਹਮੇਸ਼ਾਂ ਮੁਫਤ ਰਹੇਗਾ, ਪਰ ਵਪਾਰਕ/ਸਰਕਾਰੀ ਉਪਭੋਗਤਾਵਾਂ ਨੂੰ ਥੋੜ੍ਹੀ ਜਿਹੀ ਕੀਮਤ ਅਦਾ ਕਰਨੀ ਪੈ ਸਕਦੀ ਹੈ।”ਐਲੋਨ ਮਸਕ ਦੇ ਇਸ ਟਵੀਟ ਤੋਂ ਬਾਅਦ ਟਵਿਟਰ ‘ਤੇ ਕਾਫੀ ਹਲਚਲ ਹੈ। ਲੋਕ ਇਸ ਬਾਰੇ ਕਈ ਤਰ੍ਹਾਂ ਨਾਲ ਟਵੀਟ ਕਰ ਰਹੇ ਹਨ।
ਕਈ ਸਮਰਥਨ ਵਿੱਚ ਅਤੇ ਕਈ ਲੋਕ ਵਿਰੋਧ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੂੰ ਹਾਲ ਹੀ ਵਿੱਚ ਐਲੋਨ ਮਸਕ ਨੇ ਖਰੀਦਿਆ ਹੈ। ਇਸ ਦੇ ਲਈ 44 ਅਰਬ ਡਾਲਰ ਦਾ ਸੌਦਾ ਹੋਇਆ ਹੈ। ਵਰਤਮਾਨ ਵਿੱਚ, ਟਵਿੱਟਰ ਦੇ ਸੀਈਓ ਭਾਰਤੀ ਮੂਲ ਦੇ ਪਰਾਗ ਅਗਰਵਾਲ ਹਨ, ਪਰ ਮੰਨਿਆ ਜਾਂਦਾ ਹੈ ਕਿ ਪਰਾਗ ਅਗਰਵਾਲ ਦੀ ਵਿਦਾਇਗੀ ਤੈਅ ਹੈ ਅਤੇ ਮਸਕ ਟਵਿੱਟਰ ਦੇ ਨਵੇਂ ਸੀਈਓ ਦੀ ਤਲਾਸ਼ ਕਰ ਰਹੇ ਹਨ।