ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਭਾਵ ਅੱਜ ਲੁਧਿਆਣਾ ਪਹੁੰਚੇ।ਇੱਥੇ ਉਨ੍ਹਾਂ ਨੇ ਪੀਏਯੂ ‘ਚ ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦੀ ਜਯੰਤੀ ‘ਤੇ ਆਯੋਜਿਤ ਸੂਬਾ ਪੱਧਰੀ ਸਮਾਗਮ ‘ਚ ਸ਼ਿਰਕਤ ਕੀਤੀ।ਸਮਾਰੋਹ ‘ਚ ਮੁੱਖ ਮੰਤਰੀ ਨੇ ਰਾਮਗੜੀਆ ਭਾਈਚਾਰੇ ਨਾਲ ਸਬੰਧਿਤ ਪਤਵੰਤਿਆਂ ਨੂੰ ਸਨਮਾਨਿਤ ਕੀਤਾ।ਇਸ ਦੌਰਾਨ ਉਨਾਂ੍ਹ ਨੇ ਮੂੰਗੀ ਅਤੇ ਬਾਸਮਤੀ ‘ਤੇ ਐੱਮਐੱਸਪੀ ਦੇਣ ਦਾ ਐਲਾਨ ਕੀਤਾ।
ਸੀਐੱਮ ਭਗਵੰਤ ਮਾਨ ਦੁਪਹਿਰ 12:30 ਵਜੇ ਪੀਏਯੂ ‘ਚ ਪਹੁੰਚੇ।ਇਸ ਮੌਕੇ ‘ਤੇ ਉਨਾਂ੍ਹ ਦਾ ਸਵਾਗਤ ਕਰਨ ਲਈ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਰਾਜਿੰਦਰਪਾਲ ਕੌਰ ਛੀਨਾ, ਗੁਰਪ੍ਰੀਤ ਗੋਗੀ, ਹਰਦੀਪ ਸਿੰਘ, ਦਲਜੀਤ ਗਰੇਵਾਲ, ਸਰਬਜੀਤ ਕੌਰ, ਜਗਤਾਰ ਸਿੰਘ ਦਿਆਲਪੁਰਾ,ਜੀਵਨ ਸਿੰਘ ਸੰਗੋਵਲ ਅਤੇ ਮਦਨਲਾਲ ਬੱਗਾ ਪਹੁੰਚੇ।