ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ। ਪਹਿਲਾਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਫਰੀਦਕੋਟ ਦੇ ਸੁਪਰੀਡੈਂਟ ਜੋਗਿੰਦਰ ਪਾਲ ਨੂੰ ਡਿਊਟੀ ‘ਚ ਢਿੱਲ ਵਰਤੇ ਜਾਣ ਕਾਰਨ ਸਸਪੈਂਡ ਕੀਤਾ ਜਾਂਦਾ ਹੈ ਤੇ ਹੁਣ ਪੰਜਾਬ ਸਰਕਾਰ ਬੀਤੇ ਦਿਨੀਂ ਵਾਇਰਲ ਹੋਈ ਇਕ ਵੀਡੀਓ ਜਿਸ ‘ਚ ਮੀਟਰ ਰੀਡਰ ਕੈਮਰਾ ਦੇਖ ਰਿਸ਼ਵਤ ਵਾਲੇ ਨੋਟ ਚੱਬ ਗਿਆ ਸੀ ‘ਤੇ ਐਕਸ਼ਨ ਲੈਂਦੀ ਨਜ਼ਰ ਆਈ ਹੈ।
ਦੱਸ ਦੇਈਏ ਕਿ ਮੋਗਾ ਦੇ ਮੀਟਰ ਰੀਡਰ ਬਲਵਿੰਦਰ ਸਿੰਘ ਦੀ ਰਿਸ਼ਵਤ ਲੈਂਦਿਆਂ ਦੀ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਸ ਨੂੰ ਸਸਪੈਂਡ ਕੀਤਾ ਗਿਆ ਹੈ ਹਾਲਾਂਕਿ ਉਹ ਪੱਕਾ ਨਹੀਂ ਸੀ ਠੇਕੇ ‘ਤੇ ਸੀ।
ਦੱਸ ਦੇਈਏ ਕਿ ਮੋਗਾ ਦੇ ਪਿੰਡ ਚੂਹੜਚੱਕ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਸੀ। ਜਿਸ ‘ਚ ਲੋਕਾਂ ਵੱਲੋਂ ਮੀਟਰ ਫੇਲ ਹੋਣ ਦੇ ਨਾਂ ‘ਤੇ 1000 ਰੁਪਏ ਰਿਸ਼ਵਤ ਲੈਣ ਵਾਲੇ ਬਿਜਲੀ ਦੇ ਮੀਟਰ ਰੀਡਰ ਨੂੰ ਫੜਿਆ ਗਿਆ ਸੀ। ਇਹ ਨੌਜਵਾਨ ਨੇ ਜਦੋਂ ਆਪਣੀ ਵੀਡੀਓ ਬਣਦੀ ਦੇਖੀ ਤਾਂ ਕੈਮਰੇ ਦੇਖ ਇਸਨੇ ਚੋਰੀ ਛੁਪੇ ਤੁਰੰਤ 500-500 ਦੇ ਨੋਟ ਮੂੰਹ ਵਿੱਚ ਪਾ ਲਏ। ਲੋਕਾਂ ਨੂੰ ਪਤਾ ਲੱਗਾ ਤਾਂ ਸਖਤਾਈ ਕਰਨ ‘ਤੇ ਉਸਨੇ ਮੂੰਹ ‘ਚੋਂ ਉਗਲ ਦਿੱਤੇ। ਜੋ ਕਿ ਵੀਡੀਓ ‘ਚ ਸਾਫ ਦਿਖਾਈ ਦਿੱਤੇ ਸਨ।