ਅੱਜ ਦੇ ਸਮੇਂ ਵਿੱਚ ਅਸੀਂ ਇਨਸਾਨਾਂ ਨਾਲੋਂ ਜਾਨਵਰਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ। ਕੁੱਤਿਆਂ ਦਾ ਮਨੁੱਖੀ ਜੀਵਨ ਨਾਲ ਵਿਸ਼ੇਸ਼ ਸਬੰਧ ਜਾਪਦਾ ਹੈ। ਇਹ ਮੰਨਿਆਂ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਕੁੱਤੇ ਇਨਸਾਨਾਂ ਨਾਲੋਂ ਵੱਧ ਵਫ਼ਾਦਾਰ ਹਨ। ਅਜਿਹੀ ਸਥਿਤੀ ਵਿੱਚ ਕੁੱਤਿਆਂ ਪ੍ਰਤੀ ਮਨੁੱਖ ਦਾ ਮੋਹ ਅਤੇ ਪਿਆਰ ਆਮ ਗੱਲ ਹੈ। ਇਸ ਦੇ ਨਾਲ ਹੀ ਇਹ ਪਿਆਰ ਹੁਣ ਪਾਗਲਪਨ ਦੀਆਂ ਹੱਦਾਂ ਪਾਰ ਕਰਦਾ ਨਜ਼ਰ ਆ ਰਿਹਾ ਹੈ। ਜਾਪਾਨ ਦੇ ਇੱਕ ਵਿਅਕਤੀ ਨੇ ਜਾਨਵਰ ਵਰਗਾ ਦਿਖਣ ਦਾ ਆਪਣਾ ਜੀਵਨ ਭਰ ਦਾ ਸੁਪਨਾ ਪੂਰਾ ਕੀਤਾ ਹੈ।
ਜਾਪਾਨ ਦੇ ਇੱਕ ਵਿਅਕਤੀ ਨੇ ਬਹੁਤ ਸਾਰਾ ਪੈਸਾ ਖਰਚ ਕਰਕੇ ਆਪਣੇ ਆਪ ਨੂੰ ਕੁੱਤੇ ਵਰਗਾ ਬਣਾ ਲਿਆ। ਸ਼ਾਇਦ ਤੁਹਾਨੂੰ ਇਹ ਗੱਲ ਤੇ ਯਕੀਂਨ ਨਹੀਂ ਹੋਵੇਗਾ । ਪਰ ਸੱਚ ਹੈ ਕਿ ਜਾਪਾਨ ਦੇ ਟੋਕੋ ਨਾਂ ਦੇ ਵਿਅਕਤੀ ਨੇ ਕੁੱਤਿਆਂ ਪ੍ਰਤੀ ਆਪਣੇ ਜਨੂੰਨ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। 12 ਲੱਖ ਰੁਪਏ ਖਰਚ ਕੇ ਕੁੱਤਾ ਬਣੇ ਇਸ ਵਿਅਕਤੀ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਇਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ?
ਕੁੱਤਾ ਬਣ ਚੁੱਕੇ ਟੋਕੋ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਜਾਨਵਰਾਂ ਦੀ ਜ਼ਿੰਦਗੀ ਜੀਣਾ ਚਾਹੁੰਦਾ ਸੀ ਅਤੇ ਉਸ ਨੂੰ ਕੁੱਤਿਆਂ ਨਾਲ ਸਭ ਤੋਂ ਵੱਧ ਲਗਾਅ ਸੀ। ਇਹੀ ਕਾਰਨ ਸੀ ਕਿ ਉਸਨੇ ਮਨੁੱਖ ਤੋਂ ਕੁੱਤੇ ਵਿੱਚ ਬਦਲਣ ਦਾ ਫੈਸਲਾ ਕੀਤਾ ਅਤੇ ਆਪਣੀ ਦਿੱਖ ਬਦਲਣ ਲਈ ਸਪੈਸ਼ਲ ਇਫੈਕਟ ਵਰਕਸ਼ਾਪ ਨਾਲ ਸੰਪਰਕ ਕੀਤਾ। ਟੋਕੋ ਨੇ ਆਪਣੇ ਲਈ ਇੱਕ ਅਲੱਗ ਤਰਾਂ ਦੀ ਕੁੱਤੇ ਦੀ ਪੁਸ਼ਾਕ ਤਿਆਰ ਕੀਤੀ ਹੈ। ਇਸ ਪੋਸ਼ਾਕ ਨੂੰ ਪਹਿਨਣ ਤੋਂ ਬਾਅਦ ਕੋਈ ਵੀ ਟੋਕੋ ਨੂੰ ਇਨਸਾਨ ਨਹੀਂ ਸਮਝਦਾ। ਹਰ ਕੋਈ ਉਸਨੂੰ ਕੁੱਤਾ ਸਮਝਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ।