ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਾਲ ਵਿਭਾਗ ਵਿਚ ਸੁਧਾਰਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਉਨ੍ਹਾਂ ਮਾਲ ਮਹਿਕਮੇ ਵਿਚ ਮਾਲ ਰਿਕਾਰਡ ਦੇ ਡਿਜੀਟਲੀਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਇਸ ਦੇ ਲਈ ਨੇੜਲੇ ਭਵਿੱਖ ਵਿਚ ਇਕ ਆਨਲਾਈਨ ਪੋਰਟਲ ਜਾਰੀ ਕਰੇਗੀ। ਫੋਨ ’ਤੇ ਲੋਕ ਗਿਰਦਾਵਰੀਆਂ ਵੇਖ ਸਕਣਗੇ ਅਤੇ ਸਰਕਾਰ ਫਰਦਾਂ ਦੀ ਹੋਮ ਡਿਲਿਵਰੀ ਵੀ ਕਰੇਗੀ। ਲੋਕਾਂ ਨੂੰ ਐੱਸ. ਐੱਮ. ਐੱਸ. ਜਾਂ ਈ-ਮੇਲ ਰਾਹੀਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਹਰੇਕ ਅਕਾਊਂਟ ਨੂੰ ਫੋਨ ਦੇ ਨਾਲ ਜੋੜਿਆ ਜਾਵੇਗਾ। ਇਹ ਕਦਮ ਮਾਲੀਆ ਵਿਭਾਗ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ।
ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਮਾਲ ਮਹਿਕਮੇ ਵਿਚ ਹੋਣ ਵਾਲੇ ਸੁਧਾਰਾਂ ਨੂੰ ਸਰਕਾਰ ਲਾਗੂ ਕਰੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸੁਧਾਰਾਂ ਸਬੰਧੀ ਜੋ ਵੀ ਫੈਸਲੇ ਲੈਣਗੇ ਉਨ੍ਹਾਂ ਨੂੰ ਪੂਰੀ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇਗਾ।