ਪੰਜਾਬ ‘ਚ ਕੋਰੋਨਾ ਇੱਕ ਵਾਰ ਫਿਰ ਰਫ਼ਤਾਰ ਫੜਨ ਲੱਗਾ ਹੈ।ਪਿਛਲੇ 3 ਦਿਨਾਂ ‘ਚ ਐਕਟਿਵ ਕੇਸ 109 ਤੋਂ ਵੱਧ ਕੇ 130 ਹੋ ਗਏ ਹਨ।ਦੂਜੇ ਪਿਛਲੇ 2 ਮਹੀਨਿਆਂ ‘ਚ ਸੰਗਰੂਰ ਅਤੇ ਮਲੇਰਕੋਟਲਾ ‘ਚ ਕੋਈ ਕੇਸ ਨਹੀਂ ਸੀ।ਇੱਥੇ ਵੀ ਹੁਣ 3 ਨਵੇਂ ਮਰੀਜ਼ ਮਿਲੇ ਹਨ।
ਹਾਲਾਂਕਿ ਇਹ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਲਿਸਟ ‘ਚ ਜੋੜਿਆ ਗਿਆ ਹੈ।ਪੰਜਾਬ ‘ਚ ਸ਼ਨੀਵਾਰ ਨੂੰ 11,238 ਸੈਂਪਲ ਲੈ ਕੇ 11,261 ਟੈਸਟ ਕੀਤੇ ਗਏ।ਇਸ ਦੌਰਾਨ 23 ਨਵੇਂ ਮਰੀਜ਼ ਸਾਹਮਣੇ ਆਏ ਹਨ।ਮੋਹਾਲੀ ‘ਚ ਕੋਰੋਨਾ ਦੀ ਰਫਤਾਰ ਬਰਕਰਾਰ ਹੈ।
ਸ਼ਨੀਵਾਰ ਨੂੰ ਇੱਥੇ 2.88 ਫੀਸਦੀ ਦੇ ਪਾਜ਼ੇਟਿਵਿਟੀ ਰੇਟ ਦੇ ਨਾਲ 7 ਨਵੇਂ ਮਰੀਜ਼ ਮਿਲੇ।1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਇੱਥੇ 325 ਕੇਸ ਮਿਲ ਚੁੱਕੇ ਹਨ।ਜਿਨ੍ਹਾਂ ‘ਚ ਇੱਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ।ਇਸ ਤੋਂ ਇਲਾਵਾ ਜਲੰਧਰ ‘ਚ ਸ਼ਨੀਵਾਰ ਨੂੰ 5 ਮਰੀਜ਼ ਮਿਲੇ।ਫਾਜ਼ਿਲਕਾ ‘ਚ ਵੀ 4 ਮਰੀਜ਼ ਮਿਲੇ।ਇੱਥੇ ਪਾਜ਼ੇਟਿਵਿਟੀ ਰੇਟ 5.80 ਫੀਸਦੀ ਰਿਹਾ।








