ਸਿੱਧੂ ਮੂਸੇਵਾਲਾ ਦੇ ਸਸਕਾਰ ਵੇਲੇ ਮਾਂ ਨੇ ਆਪਣੇ ਪੁੱਤ ਦਾ ਆਖਰੀ ਵਾਰ ਜੂੜਾ ਗੁੰਦਿਆਂ ਤੇ ਪਿਤਾ ਨੇ ਲਾਲ ਪੱਗ ਤੇ ਸਿਹਰਾ ਸਜਾਇਆ।ਇਹ ਤਸਵੀਰਾਂ ਬੇਹੱਦ ਭਾਵੁਕ ਕਰਨ ਵਾਲੀਆਂ ‘ਤੇ ਦਿਲ ਨੂੰ ਝੰਜੋੜਦੀਆਂ ਹਨ।ਅੱਜ ਤੋਂ ਬਾਅਦ ਮਾਤਾ ਪਿਤਾ ਨੂੰ ਸਿੱਧੂ ਮੂਸੇਵਾਲਾ ਕਦੇ ਦਿਖਾਈ ਨਹੀਂ ਦੇਵੇਗਾ।ਸਸਕਾਰ ਵਾਲੀ ਥਾਂ ਤੇ ਸਿੱਧੂ ਦੇ ਸਮਰਥਕਾਂ ਦਾ ਜਮਾਵੜਾ ਲੱਗਾ ਹੋਇਆ ਹੈ।ਉੱਥੈ ਮੌਜੂਦ ਹਰ ਅੱਖ ਨਮ ਹੈ।