ਭਾਰਤ ‘ਚ ਕੋਰੋਨਾ ਵਾਇਰਸ ਦੇ ਕੇਸ ਇਕ ਵਾਰ ਫਿਰ ਤੋਂ ਵੱਧ ਰਹੇ ਨੇ । ਅਜਿਹੇ ‘ਚ ਕੋਵਿਡ-19 ਦੇ ਚੱਲਦਿਆਂ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ । ਵੀਰਵਾਰ ਰਾਤ ਤੋਂ ਕੈਨੇਡਾ ਨੇ ਅਗਲੇ 30 ਦਿਨਾਂ ਲਈ ਡਾਇਰੈਕਟ ਫਲਾਈਟਸ ਰੱਦ ਕਰ ਦਿੱਤੀਆਂ ਹਨ। ਇਹ ਪਾਬੰਦੀ ਪ੍ਰਾਈਵੇਟ ਤੇ ਕਮਰਸ਼ੀਅਲ ਯਾਤਰੀ ਉਡਾਣਾਂ ‘ਤੇ ਰਹੇਗੀ। ਇੱਥੋਂ ਤਕ ਕਿ ਇਨਡਾਇਰੈਕਟ ਫਲਾਈਟ ਜ਼ਰੀਏ ਇਨ੍ਹਾਂ ਦੇਸ਼ਾਂ ਤੋਂ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਦੀ ਕੋਵਿਡ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ। ਅਜਿਹੇ ‘ਚ ਕੈਨੇਡਾ ਤੋਂ ਭਾਰਤ ਤੇ ਪਾਕਿਸਤਾਨ ਵਾਪਸ ਆਏ ਯਾਤਰੀਆਂ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਤੋਂ ਵਧ ਗਈਆਂ ਹਨ। ਕਿਉਂਕਿ ਬਹੁਤ ਸਾਰੇ ਪਰਵਾਸੀ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਤੇ ਹੋਰ ਕੰਮਕਾਜ਼ ਲਈ ਆਪਣੇ ਦੇਸ਼ ਵਾਪਸ ਆਏ ਹੋਏ ਹਨ। ਹੁਣ ਕੈਨੇਡਾ ਸਰਕਾਰ ਵੱਲੋਂ ਲਾਈਆਂ ਤਾਜ਼ਾ ਪਾਬੰਦੀਆਂ ਨੇ ਉਨ੍ਹਾਂ ਦੀ ਚਿੰਤਾ ਫਿਰ ਤੋਂ ਵਧਾ ਦਿੱਤੀ ਹੈ। ਪਿਛਲੇ ਸਾਲ ਵੀ ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰਾ ‘ਤੇ ਰੋਕ ਲੱਗ ਗਈ ਸੀ। ਉਸ ਵੇਲੇ ਕੈਨੇਡਾ ਨੇ ਸਪੈਸ਼ਲ ਉਡਾਣਾਂ ਰਾਹੀਂ ਆਪਣੀ ਨਾਗਰਿਕਾਂ ਨੂੰ ਕੱਢਿਆ ਸੀ।