ਮਸ਼ਹੂਰ ਪੰਜਾਬੀ ਗਾਇਕ ਮੂਸੇਵਾਲਾ ਕਤਲਕਾਂਡ ਮਾਮਲੇ ਦੇ ਤਾਰ ਮਨਕੀਰਤ ਔਲਖ ਦੇ ਮੈਨੇਜ਼ਰ ਨਾਲ ਜੋੜੇ ਜਾਣ ‘ਤੇ ਮਨਕੀਰਤ ਔਲਖ ਦਾ ਪਹਿਲਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਵੱਲੋਂ ਇਕ ਵੀਡੀਓ ਸੁਨੇਹਾ ਦਿੱਤਾ ਗਿਆ ਹੈ। ਜਿਸ ‘ਚ ਪੰਜਾਬ ਦੇ ਸਾਰੇ ਮੀਡੀਆਂ ਚੈਨਲਾਂ ਨੂੰ ਉਹ ਬੇਨਤੀ ਕਰਦੇ ਹੋਏ ਦਿਖਾਈ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਿਨ੍ਹਾਂ ਸਬੂਤਾਂ ਤੋਂ ਕੋਈ ਵੀ ਖ਼ਬਰ ਨਾ ਚਲਾਈ ਜਾਵੇ। ਅਸੀਂ ਪਹਿਲਾਂ ਹੀ ਪੰਜਾਬੀ ਇੰਡਸਟਰੀ ਦਾ ਇਕ ਹੀਰਾ ਖੋ ਬੈਠੇ ਹਾਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਬਹੁਤ ਵੱਡਾ ਝਟਕਾ ਲੱਗਾ ਹੈ ਜਿਸ ਨਾਲ ਪੰਜਾਬੀ ਇੰਡਸਟਰੀ ਤੇ ਸਾਰਾ ਪੰਜਾਬ ਪਹਿਲਾਂ ਹੀ ਸਦਮੇ ‘ਚ ਹੈ।
ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਸਿੱਧੂ ਬਾਰੇ ਵੀ ਬਹੁਤ ਕੁਝ ਲਿਖਿਆ ਜਾਂਦਾ ਸੀ ਤੇ ਹੁਣ ਦੇਖ ਲੋ ਕੀ ਹੋ ਗਿਆ ਤੇ ਅੱਜ ਉਸੇ ਤਰ੍ਹਾਂ ਹੀ ਮੇਰੇ ਬਾਰੇ ਗੱਲਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਵੱਡੀਆਂ ਗੱਲਾਂ ਛਾਪਣ ਤੋਂ ਪਹਿਲਾਂ ਵੈਰੀਫਾਈ ਜ਼ਰੂਰ ਕਰ ਲੈਣਾ ਚਾਹੀਦਾ ਹੈ। ਮੈਂ ਮੀਡੀਆ ਅਦਾਰੇ ਦੀ ਬਹੁਤ ਇੱਜਤ ਕਰਦਾਂ ਹਾਂ, ਮੈਂ ਤਾਂ ਕਦੇ ਕੋਈ ਸਫਾਈ ਵੀ ਨਹੀਂ ਦਿੱਤੀ ਤੇ ਨਾ ਹੀ ਮੀਡੀਆ ਖਿਲਾਫ ਕਦੇ ਕੁਝ ਬੋਲਿਆ ਪਰ ਅੱਜ ਮਜ਼ਬੂਰ ਹਾਂ ਤੇ ਮੇਰੇ ਕੋਲ ਰਿਹਾ ਨਹੀਂ ਗਿਆ। ਮੇਰੇ ਨਾਲ ਭਾਂਵੇ ਕੱਲ ਕੁਝ ਗਲਤ ਵੀ ਹੋ ਜਾਵੇ ਮੈਨੂੰ ਕੋਈ ਭਰਵਾ ਨਹੀਂ, ਫਿਰ ਵੀ ਮੇਰੀ ਸਾਰੇ ਮੀਡੀਆ ਅਦਾਰੇ ਨੂੰ ਬੇਨਤੀ ਹੈ ਕਿ ਜੇ ਤੁਸੀਂ ਕੁੱਝ ਚੰਗਾ ਨਹੀਂ ਛਾਪ ਸਕਦੇ ਤਾਂ ਮਾੜਾ ਵੀ ਛਾਪੋ।