ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ਦੀਆਂ ਜੇਲਾਂ ‘ਚ ਗੈਂਗਵਾਰ ਦਾ ਖਤਰਾ ਵੱਧ ਗਿਆ ਹੈ।ਗੈਂਗਸਟਰ ਗਰੁੱਪ ਇੱਕ ਦੂਜੇ ਨੂੰ ਧਮਕੀ ਦੇ ਰਹੇ ਹਨ।ਇਸ ਨੂੰ ਦੇਖਦੇ ਹੋਏ ਸਰਕਾਰ ਨੇ ਆਈਪੀਐੱਸ ਹਰਪ੍ਰੀਤ ਸਿੱਧੂ ਨੂੰ ਜੇਲ੍ਹ ਦੇ ਏਡੀਜੀਪੀ ਦਾ ਇੱਕ ਚਾਰਜ ਸੌਂਪ ਦਿੱਤਾ ਹੈ।
ਉਹ ਅਜੇ ਤੱਕ ਡਰੱਗਸ ਦੇ ਵਿਰੁੱਧ ਬਣੀ ਸਪੈਸ਼ਲ ਟਾਸਕ ਫੋਰਸ ਦੇ ਏਡੀਜੀਪੀ ਦਾ ਚਾਰਜ ਦੇਖ ਰਹੇ ਸੀ।ਹਰਪ੍ਰੀਤ ਸਿੱਧੂ ਸਖ਼ਤ ਆਈਪੀਐੱਸ ਅਫਸਰ ਮੰਨੇ ਜਾਂਦੇ ਹਨ।ਐੱਸਟੀਐੱਫ ਦਾ ਪ੍ਰਮੁੱਖ ਬਣਨ ਤੋਂ ਬਾਅਦ ਉਨ੍ਹਾਂ ਨੇ ਕਈ ਇੰਟਰਨੈਸ਼ਨਲ ਡਰੱਗ ਸਮੱਗਲਿੰਗ ਦੇ ਨੈੱਟਵਰਕ ਨੂੰ ਬੇਨਕਾਬ ਕੀਤਾ।
ਡਰੱਗ ਸਮੱਗਲਿੰਗ ‘ਚ ਸ਼ਾਮਿਲ ਕਈ ਗੈਂਗਸਟਰਾਂ ਦਾ ਵੀ ਉਨ੍ਹਾਂ ਦੀ ਜਾਂਚ ‘ਚ ਪਰਦਾਫਾਸ਼ ਹੋ ਚੁੱਕਾ ਹੈ।ਉਹ ਗੈਂਗਸਟਰਾਂ ਦੇ ਨੈੱਟਵਰਕ ਨੂੰ ਬਾਖੂਬੀ ਸਮਝਦੇ ਹਨ।ਮੂਸੇਵਾਲਾ ਦੀ 29 ਮਈ ਨੂੰ ਸ਼ਾਮ ਸਾਢੇ 5 ਵਜੇ ਮਾਨਸਾ ਦੇ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।ਜਿਸਦੀ ਜ਼ਿੰਮੇਵਾਰੀ ਗੈਂਗਸਟਰ ਲਾਰੇਂਸ ਗੈਂਗ ਦੇ ਗੋਲਡੀ ਬਰਾੜ ਨੇ ਲਈ।