ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਵੀ ਅੰਤਿਮ ਅਰਦਾਸ ਮੌਕੇ ਉੱਥੇ ਮੌਜੂਦ ਹਰ ਸ਼ਖਸ ਨੂੰ ਬੇਨਤੀ ਕੀਤੀ ਕਿ ਮੇਰੇ ਪੁੱਤ ਨੂੰ ਸ਼ਰਧਾਂਜਲੀ ਦੇਣ ਲਈ ਹਰ ਵਿਅਕਤੀ ਇੱਕ ਇੱਕ ਰੁੱਖ ਜ਼ਰੂਰ ਲਾਵੇ।ਉਸ ਰੁੱਖ ਨੂੰ ਦੇਖ ਕੇ ਹੀ ਮੇਰੇ ਮਨ ਨੂੰ ਕੁਝ ਸ਼ਾਂਤੀ ਮਿਲ ਸਕਦੀ ਹੈ।
ਮਰਹੂਮ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਇੱਕ ਇੱਕ ਰੁੱਖ ਜ਼ਰੂਰ ਲਗਾਓ।ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਜੀ ਨੇ ਲੋਕਾਂ ਨੂੰ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ‘ਤੇ ਸਾਰਿਆਂ ਦਾ ਧੰਨਵਾਦ ਕੀਤਾ।
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਪਿਤਾ ਸ. ਬਲਾਕੌਰ ਸਿੰਘ ਨੇ ਦੱਸਿਆ ਕਿ ਕਿਵੇਂ ਦਾ ਸੀ ਸਿੱਧੂ ਮੂਸੇਵਾਲਾ ਸ਼ੁੱਭਦੀਪ ਇੱਕ ਸਿੱਧਾ- ਸਾਧਾ ਜਵਾਕ ਸੀ ।ਢਾਈ ਸਾਲ ਦਾ ਸੀ ਜਦੋਂ ਮੈਂ ਨੌਕਰੀ ਕਰਦਾ ਸੀ… ਦੂਜੀ ਕਲਾਸ ਤੋਂ ਸਾਈਕਲ ਲੈ ਕੇ ਦਿੱਤਾ ਤੇ 12ਵੀਂ ਤੱਕ ਸਾਈਕਲ ‘ਤੇ ਪੜ੍ਹਿਆ, ਉਹ 24 ਕਿਲੋਮੀਟਰ ਸਾਈਕਲ ‘ਤੇ ਪੜ੍ਹਨ ਜਾਂਦਾ ਸੀ ।ਜਿਨ੍ਹਾਂ ਹਾਲਾਤਾਂ ‘ਚ ਮੈਂ ਬੱਚੇ ਨੂੰ ਲੈ ਕੇ ਆਇਆ। ਬੱਚੇ ਨੇ ਆਪਣੀ ਮਿਹਨਤ ਨਾਲ ਪੜ੍ਹਾਈ ਕੀਤੀ ਫ਼ਿਰ ਆਈਲੈਟਸ ਕਰਕੇ ਬਾਹਰ ਚੱਲਿਆ ਗਿਆ ਇਸ ਬੱਚੇ ਨੇ ਕਦੇ ਮੈਨੂੰ ਤੰਗ ਨਹੀਂ ਕੀਤਾ। ਸ਼ੁੱਭਦੀਪ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਮੇਰੇ ਬੱਚੇ ਦਾ ਕਸੂਰ ਕੀ ਹੈ ?