ਪੰਜਾਬ ਅਤੇ ਨਾਲ ਦੇ ਗੁਆਂਢੀ ਸੂਬਿਆਂ ‘ਚ ਆਉਣ ਵਾਲੇ ਪੂਰਾ ਹਫ਼ਤਾ ਗਰਮੀ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।ਇਸ ਦੌਰਾਨ 44 ਡਿਗਰੀ ਤੋਂ ਵੱਧ ਤਾਪਮਾਨ ਨਾਲ ਲੂ ਚੱਲਣ ਦੀ ਵੀ ਸੰਭਾਵਨਾ ਹੈ।ਹਾਲਾਂਕਿ ਤਾਪਮਾਨ ‘ਚ ਥੋੜ੍ਹੀ ਗਿਰਾਵਟ ਆ ਸਕਦੀ ਹੈ।ਪਰ ਲੋਕਾਂ ਨੂੰ ਤਪਸ਼ ਤੋਂ ਕੋਈ ਰਾਹਤ ਨਹੀਂ ਮਿਲੇਗੀ।
ਗ੍ਰਾਮੀਣ ਕ੍ਰਿਸ਼ੀ ਮੋਸਮ ਸੇਵਾ ਭਾਰਤ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਅਗਲਾ ਪੂਰਾ ਹਫ਼ਤਾ ਗਰਮੀ ਲੋਕਾਂ ਦੇ ਵੱਟ ਕੱਢ ਸਕਦੀ ਹੈ।11 ਅਤੇ 12 ਜੂਨ ਨੂੰ ਭਾਵੇਂ ਤਾਪਮਾਨ ਡਿੱਗ ਸਕਦਾ ਹੈ ।
ਪਰ ਫਿਰ 15 ਜੂਨ ਤੱਕ ਕੋਈ ਵੀ ਵੱਡੀੀ ਰਾਹਤ ਮਿਲਣ ਦੀ ਆਸ ਨਹੀਂ।ਅਗਲੇ ਦੋ ਦਿਨਾਂ ਤੱਕ ਬਦਲਵਾਈ ਹੋਣ ਕਾਰਨ ਤੋਂ ਹਲਕਾ ਛੁਟਕਾਰਾ ਮਿਲ ਸਕਦਾ ਹੈ।ਵੇਰਵਿਆਂ ਅਨੁਸਾਰ ਮੌਸਮ ਵਿਭਾਗ ਵਲੋਂ ਪੰਜਾਬ ‘ਚ ਫਿਰ ਤੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ‘ਚ ਪਟਿਆਲਾ 44.08 ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਗਰਮ ਰਿਹਾ, ਉਸਤੋਂ ਬਾਅਦ ਲੁਧਿਆਣਾ ‘ਚ 44.06 ਤਾਪਮਾਨ ਅਤੇ ਬਠਿੰਡਾ 44.05 ਡਿਗਰੀ ਤਾਪਮਾਨ ਨਾਲ ਗਰਮ ਰਿਹਾ।ਆਉਣ ਵਾਲੇ ਦਿਨਾਂ ‘ਚ ਬਠਿੰਡਾ ‘ਚ 46.05 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਦੀ ਸੂਚਨਾ ਮਿਲੀ ਹੈ।ਇਸੇ ਤਰ੍ਹਾਂ ਅੰਮ੍ਰਿਤਸਰ ‘ਚ ਤਾਪਮਾਨ 45.2 ਡਿਗਰੀ ਜਦੋਂਕਿ ਬਾਕੀ ਪੰਜਾਬ ਦੇ ਸਾਰੇ ਜ਼ਿਲਿ੍ਹਆਂ ‘ਚ 44.3 ਡਿਗਰੀ ਤੋਂ ਉੱਪਰ ਰਹਿਣ ਦੇ ਵੇਰਵੇ ਹਾਸਲ ਹੋਏ ਹਨ।