ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰੇਵਜ ਮੁਸ਼ੱਰਫ ਦੀ ਅੱਜ ਭਾਵ ਸ਼ੁੱਕਰਵਾਰ ਨੂੰ ਹਾਲਤ ਗੰਭੀਰ ਹੋ ਗਈ। ਹਾਲਾਂਕਿ ਇਕ ਟੀਵੀ ਚੈਨਲ ਦਾ ਦਾਅਵਾ ਹੈ ਕਿ ਮੁਸ਼ੱਰਫ ਨੂੰ ਦਿਲ ਅਤੇ ਹੋਰ ਬੀਮਾਰੀਆਂ ਕਾਰਨ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਜਿਸ ਮਗਰੋਂ ਉਹਨਾਂ ਨੂੰ ਦੁਬਈ ਵਿਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 78 ਸਾਲਾ ਮੁਸ਼ੱਰਫ ਨੇ 1999 ਤੋਂ 2008 ਤੱਕ ਪਾਕਿਸਤਾਨ ‘ਤੇ ਰਾਜ ਕੀਤਾ। ਮੁਸ਼ੱਰਫ ਮਾਰਚ 2016 ਤੋਂ ਦੁਬਈ ਵਿੱਚ ਰਹਿ ਰਹੇ ਹਨ
ਮੁਸ਼ੱਰਫ ਨੂੰ ਪਾਕਿਸਤਾਨ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪੇਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਅਹਿਮਦ ਸੇਠ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਅਜਿਹੀ ਸਜ਼ਾ ਸੁਣਾਈ। 3 ਨਵੰਬਰ, 2007 ਨੂੰ ਦੇਸ਼ ਵਿਚ ਐਮਰਜੈਂਸੀ ਲਗਾਉਣ ਅਤੇ ਦਸੰਬਰ 2007 ਦੇ ਮੱਧ ਤੱਕ ਸੰਵਿਧਾਨ ਨੂੰ ਮੁਅੱਤਲ ਕਰਨ ਦੇ ਜ਼ੁਰਮ ਵਿਚ ਮੁਸ਼ੱਰਫ ‘ਤੇ ਦਸੰਬਰ 2013 ਵਿਚ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਸ਼ੱਰਫ ਨੂੰ 31 ਮਾਰਚ, 2014 ਨੂੰ ਦੋਸ਼ੀ ਠਹਿਰਾਇਆ ਗਿਆ ਸੀ।