ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਨੂੰ ਮਾਨਸਾ ਕੋਰਟ ਨੇ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਦੇ ਦਿੱਤਾ ਹੈ।ਹੁਣ ਲਾਰੈਂਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਪੁੱਛਗਿੱਛ ਹੋਵੇਗੀ।ਲਾਰੈਂਸ ਨੂੰ ਲੈ ਕੇ ਪੰਜਾਬ ਪੁਲਿਸ ਮੰਗਲਵਾਰ ਰਾਤ ਕਰੀਬ ਸਾਢੇ 8 ਵਜੇ ਦਿੱਲੀ ਤੋਂ ਨਿਕਲੀ।
ਇਸ ਤੋਂ ਬਾਅਦ ਪਾਣੀਪਤ, ਸੋਨੀਪਤ ਅਤੇ ਕਰਨਾਲ ਦੇ ਰਾਸਤੇ ਸਵੇਰੇ ਸਾਢੇ 3 ਵਜੇ ਮਾਨਸਾ ਪਹੁੰਚੀ।ਪੁਲਿਸ ਨੇ ਸਵੇਰੇ 4 ਵਜੇ ਉਸਦਾ ਮੈਡੀਕਲ ਚੈੱਕਅਪ ਕਰਵਾਇਆ।ਸਵੇਰੇ ਸਾਢੇ 4 ਵਜੇ ਹੀ ਕੋਰਟ ‘ਚ ਪੇਸ਼ ਕਰ ਪੁਲਿਸ ਨੇ ਉਸਦਾ ਰਿਮਾਂਡ ਲੈ ਲਿਆ।ਉਸ ਨੂੰ ਪੁੱਛਗਿੱਛ ਲਈ ਪਹਿਲਾਂ ਮੋਹਾਲੀ ਦੇ ਖਰੜ ਸਥਿਤ ਸੀਆਈਏ ਸਟਾਫ ਦਫ਼ਤਰ ਲਿਆਂਦਾ ਗਿਆ ਹੈ।ਇੱਥੇ ਉਸ ਤੋਂ ਪੁੱਛਗਿੱਛ ਚੱਲ ਰਹੀ ਹੈ।
ਪਹਿਲਾਂ ਪੁਲਿਸ ਨੇ ਕਿਹਾ ਕਿ ਲਾਰੈਂਸ ਨੂੰ ਗੁਪਤ ਥਾਂ ‘ਤੇ ਸ਼ਿਫਟ ਕੀਤਾ ਜਾ ਰਿਹਾ ਹੈ।ਹਾਲਾਂਕਿ ਹੁਣ ਸਾਹਮਣੇ ਆਇਆ ਹੈ ਕਿ ਲਾਰੈਂਸ ਖਰੜ ‘ਚ ਹੀ ਹੈ।ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਦੇ ਦੋ ਗੁਰਗਿਆਂ ਨੂੰ ਪੁਲਿਸ 2 ਥਾਵਾਂ ‘ਤੇ ਲੈ ਕੇ ਗਈ ਹੇ।ਜਿਨ੍ਹਾਂ ਤੋਂ ਮੂਸੇਵਾਲਾ ਹੱਤਿਆਕਾਂਡ ‘ਚ ਵਰਤੇ ਗਏ ਹਥਿਆਰ ਰਿਕਵਰ ਕਰਵਾਏ ਜਾ ਸਕਦੇ ਹਨ।ਐਂਟੀ ਗੈਂਗਸਟਰ ਟਾਸਕ ਫੋਰਸ ਪੂਰੇ ਕੇਸ ਦੀ ਜਾਂਚ ਕਰ ਰਹੀ ਹੈ।
ਲਾਰੈਂਸ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੇ ਵਕੀਲ ਨੇ ਸਵਾਲ ਚੁੱਕੇ ਸਨ। ਵਕੀਲ ਨੇ ਲਾਰੇਂਸ ਦੇ ਫਰਜ਼ੀ ਮੁਕਾਬਲੇ ਦੀ ਧਮਕੀ ਨੂੰ ਦੱਸਿਆ ਸੀ। ਹਾਲਾਂਕਿ ਪੁਲਿਸ ਲਾਰੇਂਸ ਨੂੰ 2 ਬੁਲੇਟਪਰੂਫ ਗੱਡੀਆਂ ਵਿੱਚ ਸੁਰੱਖਿਅਤ ਪੰਜਾਬ ਲੈ ਆਈ। ਇਸ ਦੌਰਾਨ 50 ਅਧਿਕਾਰੀਆਂ ਦੀ ਟੀਮ ਮੌਜੂਦ ਸੀ। ਪੰਜਾਬ ਵਿੱਚ ਦਾਖਲ ਹੁੰਦੇ ਹੀ ਪੂਰੇ ਰਸਤੇ ਨੂੰ ਸੈਨੀਟਾਈਜ਼ ਕਰ ਦਿੱਤਾ ਗਿਆ। ਪੂਰੇ ਰਸਤੇ ਦੀ ਵੀਡੀਓਗ੍ਰਾਫੀ ਕੀਤੀ ਗਈ। ਹੁਣ ਲਾਰੈਂਸ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਘੇਰਾ ਪਾ ਦਿੱਤਾ ਗਿਆ ਹੈ। ਸਿਰਫ਼ ਚੋਣਵੇਂ ਅਫ਼ਸਰਾਂ ਨੂੰ ਹੀ ਲਾਰੈਂਸ ਕੋਲ ਜਾਣ ਦੀ ਇਜਾਜ਼ਤ ਹੈ।