ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਪਾਸ ਹੋਣ ’ਤੇ ਗੁਰਦਾਸਪੁਰ ਸ਼ਹਿਰ ਦੇ ਵਾਸੀ ਸਿਮਰਪ੍ਰਰੀਤ ਸਿੰਘ ਭਾਰਤੀ ਫੌਜ ਵਿਚ ਲੈਫਟੀਨੈਂਟ ਬਣ ਗਏ ਹਨ। ਪ੍ਰਾਪਤ ਸੂਚਨਾ ਅਨੁਸਾਰ ਲੈਫਟੀਨੈਂਟ ਸਿਮਰਪ੍ਰੀਤ ਸਿੰਘ ਸਿੰਘ ਦੇ ਪਿਤਾ ਤੇਜਿੰਦਰ ਸਿੰਘ ਵਾਲੀਆ ਅਤੇ ਮਾਤਾ ਰਾਜਵਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਸਿਮਰਪ੍ਰਰੀਤ ਸਿੰਘ ਨੇ ਗੁਰਦਾਸਪੁਰ ਪਬਲਿਕ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਮੈਰਿਟ ਵਿਚ ਪਾਸ ਕਰਕੇ, ਸਾਲ 2016 ਵਿਚ ਮੈਰਿਟ ਦੇ ਅਧਾਰ ’ਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਇੰਸਟੀਟਿਊਟ ਮੋਹਾਲੀ ਵਿਖੇ ਦਾਖਲਾ ਲਿਆ। ਸਾਲ 2017 ਵਿਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਦਾਖਲੇ ਲਈ ਦੇਸ਼ ਭਰ ਵਿਚ 167 ਵਾਂ ਰੈਂਕ ਪ੍ਰਾਪਤ ਕੀਤਾ। ਇਥੇ ਇਹ ਵੀ ਜਿਕਰਯੋਗ ਹੈ ਕਿ ਸਾਲ 2021 ਵਿਚ ਨੈਸ਼ਨਲ ਡਿਫੈਂਸ ਅਕੈਡਮੀ ਖੜਗਵਾਸਲਾ (ਪੂਨੇ) ਤੋਂ 3 ਸਾਲ ਦੀ ਸਖਤ ਟਰੇਨਿੰਗ ਦੇ ਨਾਲ-ਨਾਲ ਗਰੈਜੂਏਸ਼ਨ ਕੰਪਲੀਟ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਡਿਫੈਂਸ ਅਕੈਡਮੀ ਖੜਗਵਾਸਲਾ (ਪੂਨੇ) ਤੋਂ ਪਾਸ ਹੋ ਕੇ ਮੁੜ ਟਰੇਨਿੰਗ ਲਈ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ 1 ਸਾਲ ਦੀ ਸਖਤ ਟਰੇਨਿੰਗ ਅਤੇ ਡਿਫੈਂਸ ਦੀ ਪੜਾਈ ਪੂਰੀ ਕੀਤੀ।ਪ੍ਰਾਪਤ ਸੂਚਨਾ ਅਨੁਸਾਰ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਵਿਖੇ 11 ਜੂਨ 2022 ਨੂੰ ਹੋਈ ਪਾਸਿੰਗ ਆਊਟ ਪਰੇਡ ਵਿਚ ਲੈਫਟੀਨੈਂਟ ਸਿਮਰਪ੍ਰੀਤ ਸਿੰਘ ਸਿੰਘ ਨੇ ਆਪਣੀ ਵਰਦੀ ’ਤੇ ਆਪਣੇ ਮਾਤਾ ਪਿਤਾ ਕੋਲੋ ਲੈਫਟੀਨੈਂਟ ਰੈਂਕ ਦੇ ਸਟਾਰ ਲਗਵਾ ਕੇ ਜਿਥੇ ਉਨਾਂ ਦੇ ਸੁਪਨਿਆ ਨੂੰ ਸਾਕਾਰ ਕੀਤਾ, ਉਥੇ ਆਪਣੇ ਇਲਾਕੇ ਦਾ ਨਾਂਅ ਵੀ ਰੋਸ਼ਨ ਕੀਤਾ।ਲੈਫਟੀਨੈਂਟ ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੀ ਦਾਦੀ ਜਸਪਾਲ ਕੌਰ ਵਾਲੀਆ ਜੀ ਨੂੰ ਦਿੰਦਾ ਹੈ, ਜਿਹਨਾਂ ਦੀ ਪ੍ਰੇਰਨਾਂ ਸਦਕਾ ਉਹ ਇਸ ਮੁਕਾਮ ’ਤੇ ਪਹੁੰਚਿਆ ਹੈ।