ਫੌਜ਼ ‘ਚ ਭਰਤੀ ਦੀ ਅਗਨੀਪਥ ਸਕੀਮ ਦੇ ਵਿਰੁੱਧ ਭਾਰਤ ਬੰਦ ਨੂੰ ਲੈ ਕੇ ਪੰਜਾਬ ਨੇ ਹਾਈਅਲਰਟ ਕਰ ਦਿੱਤਾ ਹੈ।ਸੂਬੇ ਦੇ ਸਾਰੇ ਆਰਮੀ ਭਰਤੀ ਕੇਂਦਰਾਂ ਅਤੇ ਕੈਂਟ ਦੀ ਸਿਕਓਰਿਟੀ ਵਧਾ ਦਿੱਤੀ ਗਈ ਹੈ।ਭਾਜਪਾ ਦਫ਼ਤਰ ਤੋਂ ਇਲਾਵਾ ਕੇਂਦਰ ਸਰਕਾਰ ਦੇ ਸਾਰੇ ਦਫ਼ਤਰ ‘ਤੇ ਵੀ ਟਾਈਟ ਸਿਕਓਰਿਟੀ ਰਹੇਗੀ।ਏਡੀਜੀਪੀ ਨੇ ਤੋੜਫੋੜ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਦੇ ਆਦੇਸ਼ ਦਿੱਤੇ ਹਨ।ਇਸ ਲਈ ਪ੍ਰਦਰਸ਼ਨ ਦੀ ਥਾਂ ‘ਤੇ ਡਿਊਟੀ ਮਜਿਸਟ੍ਰੇਟ ਵੀ ਤਾਇਨਾਤ ਰਹਿਣਗੇ।ਪੰਜਾਬ ਪੁਲਿਸ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।
ਪੰਜਾਬ ਪੁਲਿਸ ਦੀਆਂ ਤਿਆਰੀਆਂ
ਸੋਸ਼ਲ ਮੀਡੀਆ ‘ਤੇ ਨਜ਼ਰ: ਅਗਨੀਪਥ ਦੇ ਵਿਰੋਧ ਦੇ ਲਈ ਸੋਸ਼ਲ ਮੀਡੀਆ ਗਰੁੱਪ ਦੇ ਰਾਹੀਂ ਉਕਸਾਇਆ ਜਾ ਰਿਹਾ ਹੈ।ਨੌਜਵਾਨਾਂ ਨੂੰ ਇਸੇ ਦੇ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ।ਇਸ ਲਈ ਪੁਲਿਸ ਦੇ ਸੋਸ਼ਲ ਮੀਡੀਆ ਸੈੱਲ ਐਕਟਿਵ ਕਰ ਦਿੱਤੇ ਗਏ ਹਨ।ਅਜਿਹੇ ਸਾਰੇ ਗਰੁੱਪਾਂ ‘ਤੇ ਪੁਲਿਸ ਦੀ ਨਜ਼ਰ ਰਹੇਗੀ।
ਸੰਗਠਨਾਂ ‘ਤੇ ਨਜ਼ਰ: ਕੁਝ ਸੰਗਠਨ ਆਪਣੇ ਹਿੱਤਾਂ ਦੇ ਲਈ ਇਹ ਪ੍ਰਦਰਸ਼ਨ ਨੂੰ ਸਪੋਰਟ ਕਰ ਰਹੇ ਹਨ।ਲੋਕਲ ਪੁਲਿਸ ਨੂੰ ਇਨ੍ਹਾਂ ‘ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ।ਇਲਾਕੇ ‘ਚ ਸ਼ਾਂਤੀ ਕਾਇਮ ਰੱਖਣ ਲਈ ਇਨਾਂ੍ਹ ‘ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ।
ਕੇਂਦਰ ਸਰਕਾਰ ਦੀ ਬਿਲਡਿੰਗਾਂ ਦੀ ਸੁਰੱਖਿਆ:ਅਗਨੀਪਥ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਹੋ ਰਿਹਾ ਹੈ।ਇਸ ਲਈ ਪੰਜਾਬ ‘ਚ ਕੇਂਦਰ ਸਰਕਾਰ ਨਾਲ ਜੁੜੇ ਦਫ਼ਤਰਾਂ ਵਾਲੀਆਂ ਸਾਰੀਆਂ ਬਿਲਡਿੰਗਾਂ ਦੀ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ।
ਰੇਲਵੇ ‘ਤੇ ਨਜ਼ਰ: ਰੇਲਵੇ ਦੀ ਪ੍ਰਾਪਰਟੀ ਅਤੇ ਸਟੇਸ਼ਨ ਆਦਿ ਦੀ ਸੁਰੱਖਿਆ ਕਰੜੀ ਕਰਨ ਨੂੰ ਕਿਹਾ ਗਿਆ ਹੈ।ਪੰਜਾਬ ਪੁਲਿਸ ਨੂੰ ਜੀਆਰਪੀ ਅਤੇ ਆਰਪੀਐੱਫ ਨਾਲ ਤਾਲਮੇਲ ਕਰ ਕੇ ਕੰਮ ਕਰਨ ਨੂੰ ਕਿਹਾ ਗਿਆ ਹੈ।