ਕੇਂਦਰ ਦੀ ‘ਅਗਨੀਪਥ’ ਸਕੀਮ ਦੇ ਵਿਰੁੱਧ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਲੁਧਿਆਣਾ ‘ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।ਇੱਥੇ ਪਹਿਲਾਂ ਪ੍ਰਦਰਸ਼ਨ ਹੋ ਚੁੱਕਾ ਹੈ ਅਤੇ ਮੁੜ ਨਾ ਹੋਵੇ, ਇਸਦੇ ਲਈ 3 ਹਜ਼ਾਰ ਜਵਾਨ ਸ਼ਹਿਰ ਦੀ ਸੁਰੱਖਿਆ ‘ਚ ਤਾਇਨਾਤ ਕੀਤੇ ਗਏ ਹਨ।
20 ਜੂਨ ਨੂੰ ਸਰਕਾਰ ਦੇ ਅਗਨੀਪਥ ਸਕੀਮ ਦਾ ਵਿਰੋਧ ਕਰਦੇ ਹੋਏ ਕੁਝ ਲੋਕ ਸ਼ਹਿਰ ਦਾ ਮਾਹੌਲ ਖਰਾਬ ਕਰ ਸਕਦੇ ਹਨ। ਸ਼ਰਾਰਤੀ ਅਨਸਰਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਸਾਰੇ ਜਨਤਕ ਸਥਾਨਾਂ ‘ਤੇ ਫੋਰਸ ਨੇ ਮੋਰਚਾ ਸੰਭਾਲ ਲਿਆ ਹੈ।ਦੂਜੇ ਪਾਸੇ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਜੇਕਰ ਕੋਈ ਸੜਕ ‘ਤੇ ਤੋੜਫੋੜ ਕਰਦਾ ਦਿਸਿਆ ਤਾਂ ਤੁਰੰਤ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇ।
ਦੱਸਣਯੋਗ ਹੈ ਕਿ ਅਜੇ ਹਾਲ ਹੀ ‘ਚ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਜਿਸ ਤਰ੍ਹਾਂ ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ, ਉਸ ਨਾਲ ਪ੍ਰਸ਼ਾਸਨ ਹੁਣ ਪੂਰਾ ਅਲਰਟ ਹੈ।ਸ਼ਹਿਰ ਦੇ ਫਲੈਗ ਮਾਰਚ ਕੱਢੇ ਜਾ ਰਹੇ ਹਨ।ਸਾਰੇ ਆਈ.ਪੀ.ਐੱਸ ਅਤੇ ਥਾਣਾ ਲੈਵਲ ਦੇ ਅਧਿਕਾਰੀ ਵੀ ਸੜਕਾਂ ‘ਤੇ ਆ ਚੁੱਕੇ ਹਨ।