ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਪੈਂਦੇ ਪ੍ਰਵਾਣੂ ‘ਚ ਇੱਕ ਟਿੰਬਰ ਟ੍ਰੇਲ ਅਸਮਾਨ ‘ਚ ਫਸ ਗਈ।ਇਸ ਟਿੰਬਰ ਟ੍ਰੇਲ ‘ਚ 11 ਯਾਤਰੀ ਸਵਾਰ ਸੀ। ਇਹ ਘਟਨਾ ਸਵੇਰੇ 11 ਵਜੇ ਵਾਪਰੀ ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਿਆ। ਕੁਝ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਸੂਬਾ ਆਫ਼ਤ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਰੋਪ-ਵੇਅ ’ਚ 8 ਲੋਕ ਫਸੇ ਹੋਏ ਹਨ ਪਰ ਫਸੇ ਹੋਏ ਸੈਲਾਨੀਆਂ ਦੀ ਗਿਣਤੀ 11 ਹੈ, ਜਿਨ੍ਹਾਂ ’ਚੋਂ 7 ਨੂੰ ਬਚਾ ਲਿਆ ਗਿਆ ਹੈ।
ਪਰਵਾਣੂ ਦੇ ਪੁਲਸ ਅਧਿਕਾਰੀ ਪ੍ਰਣਵ ਚੌਹਾਨ ਨੇ ਦੱਸਿਆ ਕਿ ਫਸੇ ਹੋਏ 11 ਸੈਲਾਨੀਆਂ ’ਚੋਂ 7 ਨੂੰ ਕੁਝ ਘੰਟਿਆਂ ਦੇ ਅੰਦਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ 4 ਸੈਲਾਨੀ ਅਜੇ ਵੀ ਅੰਦਰ ਫਸੇ ਹੋਏ ਹਨ। ਇਸ ਤੋਂ ਪਹਿਲਾਂ ਸੂਬਾ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਨੇ ਕਿਹਾ ਸੀ ਕਿ ਰੋਪ-ਵੇਅ ਅੰਦਰ ਕੁਝ ਤਕਨੀਕੀ ਖਰਾਬੀ ਆਉਣ ਕਾਰਨ 8 ਲੋਕ ਫਸ ਗਏ ਹਨ।
ਓਧਰ ਸੋਲਨ ਦੇ ਪੁਲਸ ਅਧਿਕਾਰੀ ਵਰਿੰਦਰ ਸ਼ਰਮਾ ਮੁਤਾਬਕ ਸੈਲਾਨੀਆਂ ਨੂੰ ਬਚਾਉਣ ਲਈ ਇਕ ਹੋਰ ਕੇਬਲ ਕਾਰ ਟਰਾਲੀ ਨੂੰ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੇਬਲ ਕਾਰ ’ਚ ਆਈ ਖਰਾਬੀ ਨੂੰ ਦੂਰ ਕਰਨ ਲਈ ਟਿੰਬਰ ਟਰੇਲ ਆਪਰੇਟਰ ਦੀ ਤਕਨੀਕੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਸ ਦਾ ਇਕ ਦਲ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।