ਵੀਰਵਾਰ, ਅਪ੍ਰੈਲ 16, 2026 05:22 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਰੋਜ਼ 10 ਲਿਟਰ ‘ਪੈਪਸੀ’ ਪੀਂਦਾ ਸੀ ਇਹ ਵਿਅਕਤੀ, ਹੁਣ 20 ਸਾਲਾਂ ਬਾਅਦ ਪੀਤਾ ‘ਪਾਣੀ’, ਜਾਣੋਂ ਵਜ੍ਹਾ

by propunjabtv
ਜੂਨ 21, 2022
in ਦੇਸ਼
0

ਇਨਸਾਨ ਦੇ ਜ਼ਿਉਂਦੇ ਰਹਿਣ ਲਈ ਮਹੱਤਵਪੂਰਨ ਚੀਜ਼ਾਂ ‘ਚੋਂ ਇੱਕ ਪਾਣੀ ਹੈ। ਕੋਈ ਵਿਅਕਤੀ ਪਾਣੀ ਤੋਂ ਬਿਨਾਂ ਕੁਝ ਦਿਨ ਹੀ ਜ਼ਿਉਂਦਾ ਰਹੀ ਸਕਦਾ ਹੈ ਪਰ ਬ੍ਰਿਟੇਨ ਦਾ ਇਕ ਵਿਅਕਤੀ 20 ਸਾਲਾਂ ਤੋਂ ਬਿਨਾਂ ਪਾਣੀ ਪੀਤੇ ਜ਼ਿਉਂਦਾ ਹੈ। 20 ਸਾਲਾਂ ਬਾਅਦ ਉਸ ਨੇ ਪਹਿਲੀ ਵਾਰ ਪਾਣੀ ਪੀਤਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਉਹ ਇੰਨੇ ਸਾਲ ਬਿਨਾਂ ਪਾਣੀ ਦੇ ਉਹ ਜ਼ਿਉਂਦਾ ਕਿਵੇਂ ਰਿਹਾ। ਜਵਾਬ ਹੈ ਕਿ ਉਹ ਪਾਣੀ ਦੀ ਬਜਾਏ ਸਿਰਫ਼ ਪੈਪਸੀ ਹੀ ਪੀਂਦਾ ਸੀ। 20 ਸਾਲਾਂ ਤੱਕ ਉਹ ਹਰ ਰੋਜ਼ ਪੈਪਸੀ ਦੇ 30 ਕੈਨ ਪੀਂਦਾ ਸੀ।

ਨਾਰਥ ਵੇਲਜ਼ ਦੇ ਰਹਿਣ ਵਾਲੇ 41 ਸਾਲਾ ਐਂਡੀ ਕੂਰੀ ਨੇ 20 ਸਾਲ ਦੀ ਉਮਰ ਵਿੱਚ ਪੈਪਸੀ ਪੀਣੀ ਸ਼ੁਰੂ ਕਰ ਦਿੱਤੀ ਸੀ। ਉਹ ਪੈਪਸੀ ਦਾ ਇੰਨਾ ਆਦੀ ਹੋ ਗਿਆ ਕਿ ਪਾਣੀ ਪੀਣਾ ਵੀ ਭੁੱਲ ਗਿਆ। ਉਹ ਰੋਜ਼ਾਨਾ ਕਰੀਬ 30 ਕੈਨ ਪੈਪਸੀ ਪੀਂਦਾ ਸੀ। ਉਹ ਹਰ ਸਾਲ ਪੈਪਸੀ ‘ਤੇ ਲਗਭਗ 7000 ਯੂਰੋ (ਲਗਭਗ 6.7 ਲੱਖ ਰੁਪਏ) ਖਰਚ ਕਰਦਾ ਸੀ। ਉਹ ਹਰ ਰੋਜ਼ ਕਰੀਬ 2000 ਰੁਪਏ ਦੀ ਪੈਪਸੀ ਪੀਂਦਾ ਸੀ। ਐਂਡੀ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੇ ਪੈਪਸੀ ਪੀਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਉਸ ਨੇ ਪੈਪਸੀ ਦੇ 219,000 ਕੈਨ ਪੀ ਲਏ ਹਨ।

ਖੰਡ ਖਾਣ ਦੀ ਬਣ ਗਈ ਸੀ ਆਦਤ
ਐਂਡੀ ਨੇ ਦਾਅਵਾ ਕੀਤਾ ਕਿ ਦੋ ਸਾਲਾਂ ਦੇ ਆਨਲਾਈਨ ਹਿਪਨੋਥੈਰੇਪੀ ਸੈਸ਼ਨਾਂ ਤੋਂ ਬਾਅਦ ਉਹ ਠੀਕ ਹੋਇਆ ਹੈ ਅਤੇ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਪਾਣੀ ਪੀਤਾ ਹੈ। ਐਂਡੀ ਨੇ ਕਿਹਾ ਕਿ ਮੈਨੂੰ ਹਮੇਸ਼ਾ ਠੰਡੀ ਪੈਪਸੀ ਪੀਣਾ ਪਸੰਦ ਰਿਹਾ ਹੈ। ਇਸ ਤੋਂ ਇਲਾਵਾ ਮੈਨੂੰ ਕੁਝ ਵੀ ਪਸੰਦ ਨਹੀਂ ਸੀ। ਮੈਂ ਇਸ ਦਾ ਆਦੀ ਸੀ। ਮੈਂ ਰਾਤ ਨੂੰ ਕੰਮ ਕਰਦਾ ਹਾਂ, ਇਸ ਲਈ ਮੈਨੂੰ ਖੰਡ ਪਸੰਦ ਹੈ। ਮੈਂ ਰੋਜ਼ਾਨਾ ਦੋ ਲੀਟਰ ਪੈਪਸੀ ਦੀਆਂ 4-5 ਬੋਤਲਾਂ ਪੀਂਦਾ ਸੀ। ਕਿਉਂਕਿ ਮੈਂ ਇੱਕ ਸੁਪਰਮਾਰਕੀਟ ਵਿੱਚ ਕੰਮ ਕਰਦਾ ਹਾਂ, ਇਸ ਲਈ ਮੇਰੇ ਲਈ ਇਸ ਨੂੰ ਖਰੀਦਣਾ ਅਤੇ ਇਸਨੂੰ ਸਿੱਧਾ ਘਰ ਲਿਆਉਣਾ ਬਹੁਤ ਆਸਾਨ ਸੀ।

ਡਾਇਬੀਟੀਜ਼ ਦੇ ਮਰੀਜ ਬਣਨ ਵਾਲਾ ਸੀ ਐਂਡੀ
ਲੰਬੇ ਸਮੇਂ ਤੱਕ ਕੋਲਡ ਡਰਿੰਕ ਪੀਣ ਤੋਂ ਬਾਅਦ ਐਂਡੀ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲੱਗੀਆਂ। ਇਸ ਨਾਲ ਐਂਡੀ ਨੇ ਮੰਨਿਆ ਕਿ ਉਸ ਨੇ ਬਹੁਤ ਸਾਰਾ ਪੈਸਾ ਬਰਬਾਦ ਕੀਤਾ ਹੈ। ਐਂਡੀ ਨੇ ਕਿਹਾ ਕਿ ਮੈਂ ਹਰ ਸਾਲ ਜਿੰਨੀ ਪੈਪਸੀ ਪੀਂਦਾ ਸੀ, ਉਸ ਨਾਲ ਮੈਂ ਹਰ ਸਾਲ ਇਕ ਨਵੀਂ ਕਾਰ ਖਰੀਦ ਸਕਦਾ ਸੀ। ਮੈਂ ਇਸ ਦਾ ਇੰਨਾ ਆਦੀ ਸੀ ਕਿ ਲੋਕ ਵਿਆਹਾਂ ਵਿਚ ਜਿੱਥੇ ਸ਼ੈਂਪੇਨ ਪੀਂਦੇ ਸਨ ਅਤੇ ਮੈਂ ਉਥੇ ਪੈਪਸੀ ਪੀ ਰਿਹਾ ਹੁੰਦਾ ਸੀ। ਉਸ ਦਾ ਵਜ਼ਨ 120 ਕਿਲੋਗ੍ਰਾਮ ਹੋ ਗਿਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਡਾਇਬਟੀਜ਼ ਹੋਣ ਦੀ ਚਿਤਾਵਨੀ ਦਿੱਤੀ ਸੀ। ਇਸ ਮਗਰੋਂ ਐਂਡੀ ਨੇ 12 ਕਿਲੋ ਭਾਰ ਘਟਾਇਆ ਪਰ ਉਹ ਪੈਪਸੀ ਪੀਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।

ਥੈਰੇਪਿਸਟ ਦੀ ਮਦਦ ਨਾਲ ਛੱਡੀ ਪੈਪਸੀ
ਆਪਣੀ ਪੈਪਸੀ ਦੀ ਆਦਤ ਨੂੰ ਛੱਡਣ ਲਈ, ਐਂਡੀ ਨੇ ਲੰਡਨ ਦੇ ਇੱਕ ਥੈਰੇਪਿਸਟ ਡੇਵਿਡ ਕਿਲਮੁਰੀ ਨਾਲ ਸੰਪਰਕ ਕੀਤਾ। ਉਸਨੇ ਐਂਡੀ ਦੀ ਸਮੱਸਿਆ ਨੂੰ ਇੱਕ ਪ੍ਰਤਿਬੰਧਿਤ ਭੋਜਨ ਲੈਣ ਵਾਲੇ ਵਿਕਾਰ (restrictive food intake disorder) ਵਜੋਂ ਪਛਾਣਿਆ। ਡਾਕਟਰ ਡੇਵਿਡ ਨੇ ਕਿਹਾ ਕਿ ਉਹ ਐਂਡੀ ਦੀ ਪੈਪਸੀ ਦੀ ਆਦਤ ਬਾਰੇ ਸੁਣਨ ਤੋਂ ਬਾਅਦ ਡਰ ਗਏ ਸਨ ਕਿਉਂਕਿ ਇਹ ਹੁਣ ਤੱਕ ਦੀ ਸਭ ਤੋਂ ਖਰਾਬ ਚੀਨੀ ਦੀ ਆਦਤ ਸੀ। ਐਂਡੀ ਦਾ ਭਾਰ ਵਧ ਗਿਆ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਸੀ, ਜਿਸ ਕਾਰਨ ਉਸ ਲਈ ਬੋਲਣਾ ਮੁਸ਼ਕਲ ਹੋ ਗਿਆ ਸੀ। ਕੁਝ ਥੈਰੇਪੀ ਸੈਸ਼ਨਾਂ ਤੋਂ ਬਾਅਦ ਐਂਡੀ ਦੀ ਪੈਪਸੀ ਦੀ ਆਦਤ ਛੁੱਟ ਗਈ।

Tags: Andy CuriePepsiukwater
Share203Tweet127Share51

Related Posts

ਤਲਾਕ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਪ੍ਰੈਲ 15, 2026

ਸਿਲੰਡਰ ਬੁਕਿੰਗ ਨਾਲ ਸਬੰਧਤ ਆਏ 2 ਨਵੇਂ ਅਪਡੇਟਸ

ਅਪ੍ਰੈਲ 15, 2026

ਪ੍ਰਧਾਨ ਮੰਤਰੀ ਮੋਦੀ 6-ਲੇਨ ਵਾਲੇ ਐਕਸਪ੍ਰੈਸਵੇਅ ਦਾ ਕੀਤਾ ਉਦਘਾਟਨ

ਅਪ੍ਰੈਲ 14, 2026

ਜੇਡੀਯੂ ਨੇਤਾ ਦੁਆਰਾ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ…

ਅਪ੍ਰੈਲ 14, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

ਮੁੱਖ ਮੰਤਰੀ ਭਗਵੰਤ ਮਾਨ ਨੇ ਜਗਰਾਉਂ ਪਹੁੰਚ ਕੇ ਮਥੁਰਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਅਪ੍ਰੈਲ 12, 2026
Load More

Recent News

ਤਲਾਕ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਪ੍ਰੈਲ 15, 2026

ਸਿਲੰਡਰ ਬੁਕਿੰਗ ਨਾਲ ਸਬੰਧਤ ਆਏ 2 ਨਵੇਂ ਅਪਡੇਟਸ

ਅਪ੍ਰੈਲ 15, 2026

ਕੈਨੇਡਾ ‘ਚ ਵਿਸਾਖੀ ਸਮਾਗਮ ਮੌਕੇ ਬਿਕਰਮਜੀਤ ਸਿੰਘ ਅੱਲਾਬਖਸ਼ ਦਾ ਸਨਮਾਨ

ਅਪ੍ਰੈਲ 15, 2026

ਆਪ ਨੇ ਬੀਬੀਐਮਬੀ ਨਿਯੁਕਤੀ ਨਿਯਮਾਂ ਵਿੱਚ ਕੇਂਦਰ ਦੀ ਸੋਧ ਨੂੰ ਜਬਰਦਸਤੀ, ਸੰਘੀ ਢਾਂਚੇ ਅਤੇ ਪੰਜਾਬ ਦੇ ਹੱਕਾਂ ‘ਤੇ ਹਮਲਾ ਕਰਾਰ ਦਿੱਤਾ

ਅਪ੍ਰੈਲ 15, 2026

ਭਗਵੰਤ ਮਾਨ ਸਰਕਾਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਵਸ ਮੌਕੇ ਸੂਬੇ ਦੀਆਂ ਲਗਭਗ ਸਾਰੀਆਂ ਔਰਤਾਂ ਦੀ ਭਲਾਈ ਲਈ ਯੋਜਨਾ ਦੀ ਸ਼ੁਰੂਆਤ; ਪੰਜਾਬ ਵਿੱਚ 1000–1500 ਰੁਪਏ ਮਹੀਨਾਵਾਰ ਸਹਾਇਤਾ ਦਾ ਆਗਾਜ਼

ਅਪ੍ਰੈਲ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.