ਸ਼ੁੱਕਰਵਾਰ, ਅਗਸਤ 1, 2025 08:12 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Sidhu Moose Wala Case: HGS ਧਾਲੀਵਾਲ ਦਾ ਵੱਡਾ ਖੁਲਾਸਾ, ਆਟੋਮੈਟਿਕ ਹਥਿਆਰਾਂ ਨਾਲ ਘਰ ਜਾ ਕੇ ਮਾਰਨ ਦਾ ਸੀ ਪਲਾਨ (ਵੀਡੀਓ)

by propunjabtv
ਜੂਨ 22, 2022
in Featured, Featured News, ਦੇਸ਼, ਪੰਜਾਬ, ਵੀਡੀਓ
0

ਪ੍ਰੋ-ਪੰਜਾਬ ਟੀ.ਵੀ. ਦੇ ਸੰਸਥਾਪਕ ਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਕਰਫਿਊ ਵੱਲੋਂ ਅੱਜ ‘ਦੀ ਗ੍ਰੇਟ ਡਿਬੇਟ’ ਪ੍ਰੋਗਰਾਮ ਤਹਿਤ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਕਾਤਲਾਂ ਨੂੰ ਫੜਨ ਵਾਲੇ ਵੱਡੇ ਦਿੱਲੀ ਦੇ ਵੱਡੇ ਪੁਲਿਸ ਅਫ਼ਸਰ, ਸਪੈਸ਼ਲ ਸੈਲ ਦੇ ਸੀਪੀ ਹਰਗੋਬਿੰਦ ਸਿੰਘ ਧਾਲੀਵਾਲ ਜੋ ਕਿ ਪੰਜਾਬ ਨਾਲ ਸੰਬੰਧ ਰਖਦੇ ਨੇ ਖ਼ਾਸ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ AK 47 ਨਾਲ ਨਾ ਮਾਰਿਆ ਜਾ ਸਕਦਾ ਤਾਂ ਇਨ੍ਹਾਂ ਨੇ ਪਲਾਨ B ਵੀ ਬਣਾਇਆ ਹੋਇਆ ਸੀ ਜਿਸ ‘ਚ ਇਹ ਹੈਂਡ ਗ੍ਰਨੇਡ ਨਾਲ ਸਿੱਧੂ ਨੂੰ ਉਡਾ ਸਕਦੇ ਸੀ। ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਘਰ ਨੂੰ ਉਡਾਉਣ ਦੀ ਵੀ ਸਲਾਹ ਬਣਾਈ ਗਈ ਸੀ ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜੋ ਹਾਦਸਾ ਹੋਇਆ ਇਹ ਬਹੁਤ ਹੀ ਦਰਦਾਨਾਕ ਤੇ ਰੂਹ ਕੰਬਾਊ ਘਟਣਾ ਸੀ। ਜਿਸ ਤਰ੍ਹਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਸਾਫ ਪਤਾ ਲਗ ਰਿਹਾ ਸੀ ਕਿ ਇਹ ਇਕ ਪਲੈਂਡ ਮਡਰ ਸੀ ਤੇ ਇਸ ‘ਚ ਕਈ ਵੱਡੇ ਨਾਂ ਵੀ ਇਨਵੋਲਵ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਵੱਡੇ ਕੇਸ ਹੁੰਦੇ ਹਨ ਜਿਸ ‘ਚ ਦੇਸ਼ ਨੂੰ ਖਤਰਾ ਹੋ ਸਕਦਾ ਹੈ ਉਸ ‘ਚ ਅਸੀਂ ਕੰਮ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਪਹਿਲਾਂ ਅਸੀਂ ਇਕ ਕੇਸ ‘ਚ ਸ਼ਾਹਰੁੱਖ ਨਾਂ ਦੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਇਲਾਵਾ ਕੁਝ ਪੰਜਾਬ ਦੇ ਪੁਰਾਣੇ ਕੇਸ਼ਾਂ ‘ਚ ਜਿਵੇਂ ਵਿੱਕੀ ਮਿੱਡੂਖੇੜਾ ਮਾਮਲੇ ‘ਚ ਕਾਤਲਾਂ ਨੂੰ ਸ਼ਪੈਸ਼ਲ ਸੈਲ ਦੀ ਟੀਮ ਤੇ ਸੰਦੀਪ ਨੰਗਲ ਅੰਬੀਆਂ ਦੇ ਦੋ ਸ਼ੂਟਰਾਂ ‘ਚੋਂ ਇਕ ਹਰਿੰਦਰ ਫੋਜੀ ਨੂੰ ਪੰਜਾਬ ਦੀ ਪੁਲਿਸ ਤੇ ਦੂਜਾ ਸ਼ੂਟਰ ਵਿਕਾਸ ਮਾਲੀ ਨੂੰ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਕੇਸਾਂ ‘ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਇਹ ਸਾਡੇ ਲਈ ਬਹੁਤ ਚੈਲੇਂਜ ਸੀ।

ਕਿਵੇਂ ਹੋਈ ਦੋਸ਼ੀਆਂ ਦੀ ਗ੍ਰਿਫਤਾਰੀ
ਧਾਲੀਵਾਲ ਨੇ ਦੱਸਿਆ ਕਿ ਅਸੀਂ ਮੌਕੇ ‘ਤੇ ਨਹੀਂ ਜਾ ਸਕਦੇ ਸੀ ਕ੍ਰਾਈਮ ਸੀਨ ਪੰਜਾਬ ਪੁਲਿਸ ਦਾ ਸੀ ਤੇ ਇਨਵੈਸਟੀਗੇਸ਼ਨ ਵੀ ਪੰਜਾਬ ਪੁਲਿਸ ਦੇ ਹੱਥ ਸੀ। ਸਾਡੀ ਕੋਈ ਵੀ ਟੀਮ ਜਵਾਹਰਕੇ ਜਾਂ ਮੂਸਾ ਪਿੰਡ ਨਹੀਂ ਗਈ, ਉਨ੍ਹਾਂ ਕਿਹਾ ਕੀ ਮੇਰੇ ਵੱਲੋਂ ਵੀ ਟੀਮਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਅਸੀਂ ਅਜਿਹਾ ਕੁਝ ਨਹੀਂ ਕਰਨਾ ਜਿਸ ਨਾਲ ਪੰਜਾਬ ਪੁਲਿਸ ਨੂੰ ਲੱਗੇ ਕਿ ਦਿੱਲੀ ਪੁਲਿਸ ਇਸ ਮਾਮਲੇ ‘ਚ ਮਦਦ ਕਰਨ ਦੀ ਬਜਾਏ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਤਰੀਕਿਆਂ ਨਾਲ ਸਾਡੀ ਟੀਮ ਨੇ ਕੰਮ ਕੀਤਾ ਹੈ ਇਕ ਤਾਂ ਟੈਕਨਾਲੌਜੀ ਜਿਸ ਦੀਆਂ ਡਿਟੇਲਾਂ ਅਸੀਂ ਜਾਹਿਰ ਨਹੀਂ ਕਰ ਸਕਦੇ। ਇਹ ਬਹੁਤ ਵੱਡਾ ਇਕ ਐਕਸ਼ਨ ਸੀ ਜਿਸ ‘ਚ ਮੁਲਜ਼ਮ ਇੰਟਰਨੈੱਟ ਰਾਹੀਂ ਜਿਸ-ਜਿਸ ਨਾਲ ਸੰਪਰਕ ‘ਚ ਸੀ ਉਨ੍ਹਾਂ ਨੂੰ ਟਰੈਕ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਵੱਲੋਂ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਹੋਏ ਇਨ੍ਹਾਂ ਗੈਂਗਸਟਰਾਂ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਅਸੀਂ ਪਹਿਲਾਂ ਹੀ ਦੋਵੇਂ ਗੈਂਗਾਂ ਦੇ ਮੇਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੋਈਆ ਸੀ। ਫਿਰ ਇਨ੍ਹਾਂ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ  ਇੰਟੇਰੋਗੇਟ ਕੀਤਾ ਗਿਆ ਕਈਆਂ ਨੂੰ ਵਾਰੰਟ ‘ਤੇ ਲਿਆਂਦਾ ਗਿਆ ਤੇ ਸਾਡੀਆਂ ਟੀਮਾਂ ਵੱਲੋਂ ਵੀ ਇਸ ਨੂੰ ਚੈਲੇਂਜ ਦੇ ਤੌਰ ‘ਤੇ ਲਿਆ ਗਿਆ।

ਜਾਣਕਾਰੀ ਦਿੰਦੇ ਹੋਏ ਐੱਚ.ਜੀ.ਐੱਸ. ਧਾਲੀਵਾਲ ਨੇ ਦੱਸਿਆ ਕਿ ਪ੍ਰਿਵਰਥ ਫੋਜੀ ਵੱਲੋਂ ਕਤਲ ਦੌਰਾਨ ਤੇ ਕਤਲ ਤੋਂ ਪਹਿਲਾਂ ਫੋਨ ਕਾਲਾਂ ਕੀਤੀਆਂ ਗਈਆਂ ਸੀ। ਫੋਜੀ ਨੇ ਇਹ ਵੀ ਦੱਸਿਆ ਕਿ ਇਕ ਨੰਬਰ ਮਨਪ੍ਰੀਤ ਮੰਨੂੰ ਕੋਲ ਵੀ ਸੀ। ਮੰਨੂੰ ਦੀ ਹਾਲੇ ਪੁਲਿਸ ਵੱਲੋਂ ਗ੍ਰਿਫਤਾਰੀ ਨਹੀਂ ਹੋਈ, ਇਸ ਦੀ ਉਸ ਨਾਲ ਕੀ ਗੱਲ ਹੋਈ ਸੀ। ਇਸ ਬਾਰੇ ਅਸੀਂ ਸਪਸ਼ਟ ਰੂਪ ‘ਚ ਨਹੀਂ ਦੱਸ ਸਕਦੇ। ਫੋਜੀ ਨੇ ਦੱਸਿਆ ਕਿ ਮੈਂ ਫੋਨ ਕਾਲ ‘ਤੇ ਜਾਣਕਾਰੀ ਦੇ ਰਿਹਾ ਸੀ ਕਿ ਤੁਸੀਂ ਵੀ ਸਿੱਧੂ ਦਾ ਪਿੱਛਾ ਕਰੋ ਅਸੀਂ ਵੀ ਕਰ ਰਹੇ ਹਾਂ ਉਸ ਨੇ ਇਹ ਕਬੂਲ ਕੀਤਾ ਹੈ ਕਿ ਮੈਨੂੰ ਵਾਰਦਾਤ ਤੋਂ ਪਹਿਲਾਂ ਕਾਲ ਆਈ ਸੀ ਕਿ ਪਿੱਛਾ ਕਰੋ ਤੇ ਵਾਰਦਾਤ ਤੋਂ ਬਾਅਦ ਮੈਂ ਕਾਲ ਕਰ ਕੇ ਦੱਸਿਆ ਸੀ ਕਿ ਕੰਮ ਹੋ ਗਿਆ।

ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸਾਡੀਆਂ 5 ਟੀਮਾਂ ਕੰਮ ਕਰ ਰਹੀਆਂ ਸੀ ਤੇ ਛੇਵੀ ਸਾਇਬਰ ਕਰਾਈਮ ਟੀਮ ਨੇ ਵੀ ਇਸ ‘ਚ ਅਹਿਮ ਭੁਮਿਕਾ ਨਿਭਾਈ ਅਸੀਂ 20 ਦਿਨਾਂ ਤੋਂ ਇਸ ‘ਤੇ ਕੰਮ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਆਪਣੀਆਂ ਟੀਮਾਂ ‘ਚ ਹੀ ਇਕ ਚੈਲੇਂਜ ਸੀ ਕਿ ਕਿਹੜੀ ਟੀਮ ਇਨ੍ਹਾਂ ਸ਼ੂਟਰਾਂ ਨੂੰ ਸਭ ਤੋਂ ਪਹਿਲਾਂ ਫੜ੍ਹ ਪਾਏਗੀ।

Tags: murdersenior police officersidhu moosewala
Share224Tweet140Share56

Related Posts

ਟਰੰਪ ਨੇ ਭਾਰਤ ਨੂੰ ਕਿਹਾ DEAD ECONOMY! ਕੱਲ ਤੋਂ ਲੱਗੇਗਾ 25% TERRIF

ਜੁਲਾਈ 31, 2025

Nail Paint ਲਗਾਉਣ ਨਾਲ ਖਰਾਬ ਹੋ ਜਾਂਦੇ ਹਨ ਨਹੁੰ!

ਜੁਲਾਈ 31, 2025

ਕਿਸ਼ਤ ਦਿਓ ਘਰਵਾਲੀ ਲੈ ਜਾਓ ਵਾਪਸ, ਬੈਂਕ ਵਾਲਿਆਂ ਨੇ ਕਿਸ਼ਤ ਟੁੱਟਣ ‘ਤੇ ਚੁੱਕ ਲਈ ਘਰਵਾਲੀ!

ਜੁਲਾਈ 31, 2025

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਸੁਨਾਮ ਵਿਖੇ ਰਾਜ ਪੱਧਰੀ ਪ੍ਰੋਗਰਾਮ ਚ ਸ਼ਾਮਿਲ ਹੋ ਰਹੇ CM ਮਾਨ ਤੇ ਅਰਵਿੰਦ ਕੇਜਰੀਵਾਲ

ਜੁਲਾਈ 31, 2025

ਖ਼ਰਾਬ ਲਿਖਾਈ ਦੀ ਵਿਦਿਆਰਥੀ ਨੂੰ ਅਧਿਆਪਕ ਨੇ ਦਿੱਤੀ ਅਜਿਹੀ ਸਜ਼ਾ

ਜੁਲਾਈ 31, 2025

ਲੱਦਾਖ ਦੇ ਗਲਵਾਨ ‘ਚ ਵਾਪਰਿਆ ਭਿਆਨਕ ਹਾਦਸਾ, ਭਾਰਤੀ ਫੌਜ ਦੀ ਗੱਡੀ ‘ਤੇ ਡਿੱਗਿਆ ਵੱਡਾ ਪੱਥਰ

ਜੁਲਾਈ 31, 2025
Load More

Recent News

ਟਰੰਪ ਨੇ ਭਾਰਤ ਨੂੰ ਕਿਹਾ DEAD ECONOMY! ਕੱਲ ਤੋਂ ਲੱਗੇਗਾ 25% TERRIF

ਜੁਲਾਈ 31, 2025

Nail Paint ਲਗਾਉਣ ਨਾਲ ਖਰਾਬ ਹੋ ਜਾਂਦੇ ਹਨ ਨਹੁੰ!

ਜੁਲਾਈ 31, 2025

ਕਿਸ਼ਤ ਦਿਓ ਘਰਵਾਲੀ ਲੈ ਜਾਓ ਵਾਪਸ, ਬੈਂਕ ਵਾਲਿਆਂ ਨੇ ਕਿਸ਼ਤ ਟੁੱਟਣ ‘ਤੇ ਚੁੱਕ ਲਈ ਘਰਵਾਲੀ!

ਜੁਲਾਈ 31, 2025

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਸੁਨਾਮ ਵਿਖੇ ਰਾਜ ਪੱਧਰੀ ਪ੍ਰੋਗਰਾਮ ਚ ਸ਼ਾਮਿਲ ਹੋ ਰਹੇ CM ਮਾਨ ਤੇ ਅਰਵਿੰਦ ਕੇਜਰੀਵਾਲ

ਜੁਲਾਈ 31, 2025

ਖ਼ਰਾਬ ਲਿਖਾਈ ਦੀ ਵਿਦਿਆਰਥੀ ਨੂੰ ਅਧਿਆਪਕ ਨੇ ਦਿੱਤੀ ਅਜਿਹੀ ਸਜ਼ਾ

ਜੁਲਾਈ 31, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.