ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਨੇ ਖਾੜਕੂ ਲਹਿਰ ਦੇ ਵੱਡਾ ਨਾਮ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਲਿੱਖੀ ਕਿਤਾਬ ”ਖਾੜਕੂ ਸੰਘਰਸ਼ ਦੀ ਸਾਖੀ ” ਬਾਰੇ ਖਾਸ ਗੱਲਬਾਤ ਕੀਤੀ ਗਈ । ਇਹ ਜਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਜਿੰਦਗੀ ‘ਚ ਇਹ ਪਹਿਲਾਂ ਇੰਟਰਵਿਉ ਦਿੱਤਾ ਹੈ,ਇਸ ਮੌਕੇ ਭਾਈ ਬਿੱਟੂ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਮੈਂ ਵੈਟਰਨਰੀ ਕਾਲਜ ਲੁਧਿਆਣਾ (ਪੀਏਯੂ) ਚ ਆਖਰੀ ਸਾਲ ਦਾ ਵਿਦਿਆਰਥੀ ਸੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਸਮੇਂ ਉੱਠੀ ਲਹਿਰ ਨੇ ਮੈਂਨੂੰ ਵੀ ਸੇਕ ਦਿੱਤਾ ਸੀ,ਜਿਸ ਦੌਰਾਨ ਮੈਂ ਕੇਸ ਰੱਖੇ ਤੇ ਅੰਮਿ੍ਤ ਛੱਕਿਆ । ਭਾਈ ਬਿੱਟੂ ਅਨੁਸਾਰ ਜਦੋਂ 1984 ਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤਾਂ ਸਾਨੂੰ ਸਵੇਰੇ ਅਗਲੇ ਦਿਨ ਪਤਾ ਲੱਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਹੋ ਗਈ ਹੈ,ਉਸ ਸ਼ਹਾਦਤ ਤੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਸੀ,ਜਿਸ ਦੌਰਾਨ ਹੀ ਮੈਂ ਤੇ ਮੇਰੇ ਮਿੱਤਰ ਸੁਖਮਿੰਦਰ ਸਿੰਘ,ਭਾਈ ਰਣਜੀਤ ਸਿੰਘ ਨੇ ਉਸੇ ਦਿਨ ਮੁਲਾਕਾਤ ਕੀਤੀ ਤੇ ਸੋਚ ਲਿਆ ਕਿ ਸਾਡੇ ਸਿਰਾਂ ਤੇ ਬਹੁਤ ਵੱਡੀ ਜੁੰਮੇਵਾਰੀ ਆ ਗਈ ਹੈ ਤੇ ਹੁਣ ਅਸੀ ਇਸ ਲਹਿਰ ਨੂੂੰ ਤੋਰਨ ਦੀ ਜੁੰਮੇਵਾਰੀ ਨੌਜੁਆਨੀ ਤੇ ਆ ਗਈ ਹੈ ।
ਸ਼ੁਰੂਆਤ ਮੌਕੇ ਭਾਈ ਬਿੱਟੂ ਨੇ ਦੱਸਿਆ ਕਿ ਸਿੱਖ ਕੌਮ,ਪੰਥ ਨੂੰ ਪਿਆਰ ਕਰਨ ਵਾਲੇ ਤੇ 84 ਦੇ ਨਾ-ਭੁੱਲਣ ਵਾਲੇ ਪੰਥ ਦਰਦੀਆਂ ਨੇ ਸਮੁੱਚੀ ਅਰਦਾਸ ਦਰਬਾਰ ਸਾਹਿਬ ਕੀਤੀ ਤੇ ਇਸ ਸੰਘਰਸ਼ਮਈ ਲਹਿਰ ਚ ਕੁੱਦ ਗਏ। ਇਸ ਉਪਰੰਤ ਜੋ ਸਿੰਘ,84 ਚ ਬੱਚ ਗਏ ਜਾਂ ਜੋ ਇਸ ਖਾੜਕੂ ਲਹਿਰ ਚ ਹਿੱਸਾ ਬਣਨਾ ਚਾਹੁੰਦੇ ਸਨ ,ਹਥਿਆਰ ਆਦਿ ਲੱਭਣਾ ਸ਼ੁਰੂ ਕਰ ਦਿੱਤੇ ਤੇ ਕਰੀਬ ਤਿੰਨ ਮਹੀਨਿਆਂ ਚ ਬੱਬਰ ਖਾਲਸਾ ਦੇ ਲੋਕ ਸਿੰਘ,ਸੁਲੱਖਣ ਸਿੰਘ,ਮਾਸਟਰ ਸੁਖਵਿੰਦਰਸਿੰਘ ਫੈਡਰੇਸ਼ਨ ਦੇ ਚਰਨਜੀਤ ਸਿੰਘ ਬਲਬੀਰ ਸਿੰਘ ,ਹੋਰਨਾ ਜਥੇਬੰਦੀਆਂ ਚ ਮਥੁਰਾ ਸਿੰਘ ,ਮਨਵੀਰ ਸਿੰਘ ,ਬਲਵਿੰਦਰ ਸਿੰਘ ਆਦਿ ਨਾਲ ਮਿਲ ਕੇ ਮੈਂ ਆਪਣੇ ਘਰ ਮੀਟਿੰਗ ਵੀ ਕੀਤੀ ਤੇ ਕਈ ਤਰਾਂ ਦੀਆਂ ਵਿਉਤਬੰਦੀਆਂ ਕੀਤੀਆਂ ਗਈਆਂ ।
ਐਸ ਐਸ ਪੀ ਪਾਂਡੇ ਨੂੰ ਮਾਰਨ ਦੀ ਵਿਉਤਬੰਦੀ
ਐਸ ਐਸ ਪੀ ਪਾਂਡੇ ਬਾਰੇ ਭਾਈ ਬਿੱਟੂ ਨੇ ਦੱਸਿਆ ਕਿ ਇਹ ਬਹੁਤ ਬਦਨਾਮ ਬੰਦਾ ਸੀ,ਜਿਸ ਨੇ ਕਈ ਸਿੰਘਾਂ ਦਾ ਏਨਕਾਊੰਟਰ ਕੀਤਾ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਮਾਨਾਂਵਾਲਾ ਗੋਲੀ ਕਾਂਡ ਜੋ ਹਇਆ ਸੀ ਉਸ ਦੀ ਵੀ ਇਸ ਹੀ ਬੰਦੇ ਨੇ ਪਲੈਂਨਿਗ ਕੀਤੀ ਸੀ ,ਇਸ ਲਈ ਇਸ ਨੂੰ ਠੋਕਣਾ ਬਹੁਤ ਜਰੂਰੀ ਸੀ । ਇਸ ਲਈ ਅਸੀ ਸੁਲੱਖਣ ਸਿੰਘ ਤੇ ਮਥੁਰਾ ਸਿੰਘ ਨਾਲ ਭਾਰਤ ਨਗਰ ਚੌਕ ਮਾਲ ਰੋਡ ਤੇ ਇਸ ਨੂੰ ਘੇਰ ਲਿਆ ਪਰ ਇਹ ਬੱਚ ਗਿਆ ਕਿਉਕਿ ਅਸੀ ਫਾਇੰਰਗ ਬਾਕੀ ਪੁਲਿਸ ਵਾਲਿਆਂ ਤੇ ਨਹੀ ਸੀ ਕਰਨਾ ਚਾਹੁੰਦੇ ਤੇ ਕੁਝ ਗਲਤੀ ਸਾਡੇ ਡਰਾਈਵਰ ਕੋਲ ਵੀ ਹੋਈ ਸੀ ਤੇ ਮੁੜਕੇ ਅਸੀ ਉਸ ਕੇਸ ਚ ਪਹਿਲੀ ਵਾਰੀ ਨਾਮਜਦ ਹੋਏ ਸੀ ।
ਅੱਗੇ ਭਾਈ ਬਿੱਟੂ ਨੇ ਦੱਸਿਆ ਕਿ ਭਾਈ ਹਰਜਿੰਦਰ ਸਿੰਘ ,ਮਥੁਰਾ ਸਿੰਘ,ਸੁਖਦੇਵ ਸਿੰਘ ਕੇਸੀ ਸ਼ਰਮਾ ਨੇ ਸਲਾਹ ਦਿੱਤੀ ਕਿ ਪੰਜਾਬ ਚ ਇਨਾ ਜਾਲਮਾਂ ਨੂੰ ਸਬਕ ਸਿਖਾਉਣ ਵਾਲੇ ਹੈਗੇ ਆਂ ਪਰ ਆਪਾ ਦਿੱਲੀ ਚੱਲੀਏ ,ਜਿਥੇ ਸਿੰਘਾਂ ਦੀਆਂ ਔਰਤਾਂ ਦੀ ਇੱਜਤ ਬੇਪੱਰਦ ਕੀਤੀ ਗਈ,ਸਿੰਘਾਂ ਨਾਲ ਜੁਲਮ ਕੀਤੇ,ਬਲਾਤਕਾਰ ਕੀਤੇ ਇਸ ਲਈ ਇਨਾ ਦਾ ਬਦਲਾ ਲੈਣਾ ਚਾਹੀਦਾ ਹੈ ਤੇ ਸਾਨੂੰ ਇਹ ਗੱਲ ਜੱਚ ਗਈ ਤੇ ਫਿਰ ਅਸੀ ਦਿੱਲੀ ਦੇ ਉਹ ਜਾਲਮ ਲੱਭਣੇ ਸ਼ੁਰੂ ਕੀਤੇ । ਇਸ ਦੌਰਾਨ ਹੀ ਅਜੇ ਮਾਕਨ ਦਾ ਪਤਾ ਲਾਇਆ ,ਜਿਸ ਨੇ ਸਿੰਘਾਂ ਦੇ ਬਹੁਤ ਕਤਲਏ-ਆਮ ਕਰਵਾਇਆ ਸੀ ਤੇ ਫਿਰ ਸਾਡੇ ਜੱਥੇ ਨੇ ਜਾਂਚ ਪੜਤਾਲ ਮਾਕਨ ਬਾਰੇ ਕੀਤੀ ਤੇ ਇਸ ਨੂੰ ਠਿਕਾਣੇ ਲਾਇਆ । ਇਕ ਹੋਰ ਅਰਜਨ ਦਾਸ ਨਾਮ ਦਾ ਵਿਅਕਤੀ ਸੀ ,ਜੋ ਮਾਫੀਏ ਚ ਵੀ ਸਰਗਰਮ ਸੀ ਤੇ ਸਿੰਘਾਂ ਦਾ ਵੱਡੀ ਪੱਧਰ ਤੇ ਕਤਲ ਕਰਵਾਇਆ ਸੀ ਫਿਰ ਸਾਡੇ ਜਥੇ ਨੂੰ ਉਸ ਨੂੰ ਠੋਕਿਆ ,ਭਾਈ ਬਿੱਟੂ ਨੇ ਦੱਸਿਆ ਕਿ ਜਦੋਂ ਉਸ ਤੇ ਗੋਲੀ ਮਾਰਨ ਲੱਗੇ ਤਾਂ ਉਸ ਕੋਲ ਰਿਵਾਲਵਰ ਸੀ ਪਰ ਉਸ ਕੋਲੋ ਹਥਿਆਰ ਚੱਲਿਆ ਹੀ ਨਹੀ । ਇਸ ਦੌਰਾਨ ਹੀ ਅਸੀ ਕਈ ਜਥੇਬੰਦੀਆਂ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਸਨ ਪਰ ਅਸੀ ਕਿਸੇ ਜਥੇਬੰਦੀ ਚ ਨਹੀ ਸਨ ਕਿਉਕਿ ਸਿਰਫ ਪੰਥ ਲਈ ਕਰਦੇ ਸੀ ਤੇ ਨਾ ਹੀ ਅਸੀ ਕਦੇ ਜੁੰਮੇਵਾਰੀ ਲੈਂਦੇ ਸਨ।
ਮੈਂ ਪਹਿਲਾਂ ਕਦੇ ਹਥਿਆਰ ਨਹੀ ਸੀ ਚਲਾਇਆ – ਭਾਈ ਬਿੱਟੂ
ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਲਹਿਰ ਦੌ-ਰਾਨ ਮੈ,ਜਿਨੇ ਵੀ ਹਥਿਆਰਾਂ ਦੀ ਵਰਤੋਂ ਕੀਤੀ ਹੈ ਸੀ ਉਹ ਪਹਿਲਾਂ ਕਦੇ ਵੀ ਨਹੀ ਸੀ ਚਲਾਏ ਪਰ ਉਹ ਹਥਿਆਰ ਇਵੇ ਚੱਲੇ ,ਜਿਵੇ ਕੋਈ ਮਾਹਰ ਬੰਦਾ ਚਲਾ ਰਿਹਾ ਹੋਵੇ । ਹਥਿਆਰਾਂ ਚ ਸਟੇਨ ਗੰਨ,ਏ ਕੇ 47 ,ਪਿਸਟਲ,ਰਿਵਾਲਵਰ ਆਦਿ । ਇਨਾ ਦੀ ਮੈਂ ਕਦੇ ਵੀ ਟਰੇਨਿੰਗ ਵੀ ਨਹੀ ਸੀ ਲਈ । ਇਹ ਸਭ ਗੁਰੂ ਦੀ ਮੇਹਰ ਨਾਲ ਹੋਇਆ ਤੇ ਪੰਥ ਦੇ ਪਿਆਰ ਤੇ ਅਰਦਾਸਾਂ ਨਾਲ ਹੋਇਆ ਹੈ ।
ਆਪਣੇ ਜਥਿਆਂ ਬਾਰੇ ਦੱਸਦਿਆਂ ਉਨਾ ਕਿਹਾ ਕਿ ਸਾਡੇ ਇਕ ਜਥੇ ਚ ਕਰੀਬ 5 ਤੋਂ ਕਰੀਬ 10 ਬੰਦੇ ਹੁੰਦੇ ਸਨ ,ਜਿਨ੍ਵਾ ਚ ਮੈਂ, ਭਾਈ ਹਰਜਿੰਦਰ ਸਿੰਘ ਜਿੰਦਾ,ਮਥੁਰਾ ਸਿੰਘ,ਸੁਖਵਿੰਦਰ ਸਿੰਘ,ਕੇਸੀ ਸ਼ਰਮਾ,ਰਣਜੀਤ ਸਿੰਘ ,ਬਲਜਿੰਦਰ ਸਿੰਘ ਰਾਜੂ,ਸੁੱਖੀ ਆਦਿ ਹੁੰਦੇ ਸਨ ।
ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨਾਲ ਪਹਿਲੀ ਵਾਰ ਮਿਲਣ ਬਾਰੇ ਭਾਈ ਦਲਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਮਥੂਰਾ ਸਿੰਘ ,ਪ੍ਰੋ ਰਜਿੰਦਰਪਾਲ ਸਿੰਘ ਬੁਲਾਰਾ ਰਾਹੀ ਜੁਲਾਈ,1985 ਚ ਕਰੀਬ ਮਿਲੇ ਸੀ ।
ਜਨਰੱਲ ਅਰੁਨ ਵੈਦਿਆ ਬਾਰੇ ਭਾਈ ਦਲਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਜਨਰੱਲ ਵੈਦਿਆ ਦਾ ਕਤਲ ਹੋਣਾ ਬਹੁਤ ਜਰੂਰੀ ਸੀ,ਇਸ ਨੇ ਸਿੰਘਾਂ ਦਾ ਬੇਹੱਦ ਕਤਲ ਕਰਵਾਇਆ ਸੀ ਤੇ ਅਸੀ ਸ਼ੁਰੂ ਤੋਂ ਹੀ ਸੋਚਿਆ ਸੀ ਕਿ ਇਸ ਬੰਦੇ ਨੂੰ ਠੋਕਣਾ ਬਹੁਤ ਹੀ ਜਰੂਰੀ ਸੀ । ਫਿਰ ਅਸੀ ਪੁਣੇ ਚ ਜਾ ਕੇ ਇਕ ਪਾਸ਼ ਏਰੀਏ ਚ ਵੈਦਿਆ ਦੇ ਫਲੈਟ ਨੇੜੇੇ ਹੀ ਫਲੈਟ ਲਿਆ ਤੇ ਅਸੀ ਏਦੀ ਰੇਕੀ ਕਰਨੀ ਸ਼ੁਰੀ ਕਰ ਦਿੱਤੀ ਤੇ ਨੋਟ ਕੀਤਾ ਕਿ ਇਸ ਦੀ ਸਕਿਉਰਟੀ ਬਹੁਤ ਜਿਆਦਾ ਸੀ ਤੇ ਇਹਦੇ ਘਰ ਦੇ ਆਲੇ ਦੁਆਲੇ ਟੈਂਟ ਲੱਗੇ ਸਨ ,ਜਿਥੇ ਸਕਿਉਰਟੀ ਮੌਜੂਦ ਹੀ ਰਹਿੰਦੀ ਸੀ । ਇਸ ਲਈ ਅਸੀ ਲਾਲ ਸਿੰਘ ਹੋਣਾ ਨੂੰ ਕਿਹਾ ਕਿ ਵੱਡੇ ਹਥਿਆਰਾ ਨਾਲ ਹੀ ਇਸ ਨੂੰ ਠੋਕਿਆ ਜਾ ਸਕਦਾ ਹੈ ,ਉਹ ਵੀ ਪੂਰੀ ਫੁੱਲ ਫਲੈਜ਼ ਪਲੈਨਿੰਗ ਨਾਲ ।
ਕੇਪੀ ਐਸ ਗਿੱਲ ਬਾਰੇ ਭਾਈ ਬਿੱਟੂ ਨੇ ਕਿਹਾ ਕਿ ਇਹ ਸਿੱਖਾਂ ਦਾ ਬਹੁਤ ਵੱਡਾ ਦੋਸ਼ੀ ਸੀ , ਜਿਸ ਨੇ ਸਿੱਖਾਂ ਦਾ ਬੁਹਤ ਨੁਕਸਾਨ ਕੀਤਾ ।
ਇਸ ਸਬੰਧੀ ਭਾਈ ਦਲਜੀਤ ਸਿੰਘ ਬਿੱਟੂ ਨੇ ਵੀਡਿਉ ਚ ਹੋਰ ਵੀ ਬਹੁਤ ਖੁਲਾਸੇ ਕੀਤੇ ਹਨ ।
ਇਹ ਵੀਡਿਉ ਦਾ ਲਿੰਕ ਨਾਲ ( ਅਟੈਚ ) ਹੈ ।