ਕੌਮਾਂਤਰੀ ਪੱਧਰ ਦੇ ਮਸ਼ਹਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ,ਅੱਜ ਉਸ ਦਾ ਐਸਵਾਈਐਲ ਗਾਣਾ ਰਲੀਜ਼ ਸ਼ਾਮ ਨੂੰ ਕੀਤਾ ਜਾ ਰਿਹਾ ਹੈ । ਇਹ ਵੀ ਪਤਾ ਲੱਗਾ ਹੈ ਕਿ ਉਸ ਦੇ ਇਹ ਗਾਣੇ ਦੇ ਕੁਝ ਬੋਲ ਲੀਕ ਹੋ ਗਏ ਹਨ ‘ਤੇ। ਸੋਸ਼ਲ ਮੀਡਿਆ ‘ਤੇ ਇਹ ਗੀਤ ਦੇ ਬੋਲ ਬਹੁਤ ਤੇਜੀ ਨਾਲ ਵਾਇਰਲ ਹੋ ਰਹੇ ਹਨ , ਇਸ ਗੀਤ ‘ਚ ਸਿੱਧੂ ਮੂਸੇਵਾਲੇ ਨੇ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਹੈ । ਉਨਾ ਕਿਹਾ ਕਿ ‘ ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਉ ‘ ।
ਭਾਈ ਜਟਾਣਾ ਦਾ ਗੀਤ ‘ਚ ਜ਼ਿਕਰ ਆਉਣ ਮਗਰੋਂ ਜਟਾਣਾ ਨੂੰ ਸੋਸ਼ਲ ਮੀਡਿਆ ‘ਤੇ ਸਰਚ ਕੀਤਾ ਜਾ ਰਿਹਾ ਹੈ ।
ਬਲਵਿੰਦਰ ਜਟਾਣਾ ਬਾਰੇ ਜਾਣੋ ਕੌਣ ਸੀ
ਬਲਵਿੰਦਰ ਸਿੰਘ ਜਟਾਣਾ ਨੂੰ ਸਿੱਖ ਕੌਮ ‘ਸਿੱਖ ਲਿਬਰੇਸ਼ਨ ਹੀਰੋ’ ਵਜੋਂ ਵੇਖਦੀ ਹੈ। ਉਨ੍ਹਾਂ ਐਸ.ਵਾਈ.ਐਲ ਦੀ ਇਮਾਰਤ ਦੇ ਵਿਰੋਧ ਵਿੱਚ ਮੁੱਖ ਭੂਮਿਕਾ ਨਿਭਾਈ ਸੀ। SYL ਸਤਲੁਜ-ਯਮੁਨਾ-ਲਿੰਕ ਨਹਿਰ ਨੂੰ ਦਰਸਾਉਂਦਾ ਹੈ ਜੋ ਕਿ 214 ਕਿਲੋਮੀਟਰ ਲੰਮੀ ਇੱਕ ਨਿਰਮਾਣ ਅਧੀਨ ਨਹਿਰ ਹੈ, ਜੋ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ ਰਾਜ ਨਾਲ ਸਾਂਝਾ ਕਰਨ ਲਈ ਬਣਾਈ ਗਈ ਹੈ। 1982 ਵਿੱਚ ਸਤਲੁਜ-ਯਮੁਨਾ-ਲਿੰਕ ਨਹਿਰ ਦੀ ਤਜਵੀਜ਼ ਰੱਖੀ ਗਈ ਸੀ। ਇਹ ਲਿੰਕ ਪੰਜਾਬ ਦਾ ਪਾਣੀ ਹਰਿਆਣਾ ਸਮੇਤ ਗੁਆਂਢੀ ਰਾਜਾਂ ਤੱਕ ਪਹੁੰਚਾਏਗਾ।
ਪੰਜਾਬ ਦੇ ਲੋਕਾਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ, ਅਤੇ ਕਿਹਾ ਕਿ ਇਹ ਪੰਜਾਬ ਦੇ ਪਾਣੀਆਂ ਦੇ ਡਾਕਾ ਹੈ ਪਰ ਵਿਰੋਧ ਦੇ ਬਾਵਜੂਦ, ਅਗਲੇ ਕੁਝ ਸਾਲਾਂ ਵਿੱਚ ਲਿੰਕ ਦੀ ਉਸਾਰੀ ਸ਼ੁਰੂ ਹੋ ਗਈ ਸੀ।
ਫਿਰ 23 ਜੁਲਾਈ 1990 ਨੂੰ ਬਲਵਿੰਦਰ ਸਿੰਘ ਜਟਾਣਾ,ਬਲਬੀਰ ਸਿੰਘ ਫੌਜੀ , ਜਗਤਾਰ ਸਿੰਘ ਪੰਜੋਲਾ, ਚਰਨਜੀਤ ਸਿੰਘ ਚੰਨੀ ਨਾਲ ਚੰਡੀਗੜ੍ਹ ਸੈਕਟਰ 26 ਸਥਿਤ ਐਸਵਾਈਐਲ ਪ੍ਰੋਜੈਕਟ ਦੇ ਮੁੱਖ ਦਫਤਰ ਚਾਰ ਜੁਝਾਰੂ ਸਿੰਘ ਸਕੂਟਰਾਂ ਉਪਰ ਇਸ ਦਫ਼ਤਰ ਪਹੁੰਚੇ, ਜਿਥੇ ਦੂਜੀ ਮੰਜ਼ਿਲ ਦੇ ਇਕ ਕਮਰੇ ਵਿਚ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਸੀ । ਬਲਵਿੰਦਰ ਸਿੰਘ ਜਟਾਣਾ ਨੇ ਸਾਥੀਆਂ ਸਮੇਤ ਇਮਾਰਤ ਵਿੱਚ ਦਾਖਲ ਹੋਏ ਦੂਜੀ ਮੰਜ਼ਿਲ ਤੇ ਪਹੁੰਚ ਕੇ ਜਿਉਂ ਹੀ ਇਹ ਮੀਟਿੰਗ ਵਾਲੇ ਕਮਰੇ ਵੱਲ ਵਧੇ ਤਾਂ ਸੇਵਾਦਾਰ ਭੋਲਾ ਪ੍ਰਸ਼ਾਦ ਨੇ ਇਹਨਾਂ ਜੁਝਾਰੂਆਂ ਨੂੰ ਰੋਕਿਆ । ਸਿੰਘਾਂ ਦੇ ਹੱਥਾਂ ਵਿਚ ਸਾਇਲੈਂਸਰ ਲੱਗੇ ਪਿਸਤੌਲ ਵੇਖ ਕੇ ਸੇਵਾਦਾਰ ਘਬਰਾ ਗਿਆ ਤੇ ਉਸ ਨੇ ਪਿੱਛੇ ਨੂੰ ਭੱਜ ਇਕ ਦਮ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।ਸਕਿੰਟਾਂ ਵਿਚ ਹੀ ਸਾਰੇ ਸਿੰਘ ਮੀਟਿੰਗ ਵਾਲੇ ਕਮਰੇ ਵਿਚ ਦਾਖਲ ਹੋਏ ਅਤੇ ਐੱਸ.ਵਾਈ.ਐੱਲ.ਦੇ ਮੁੱਖ ਇੰਜੀਨੀਅਰ ਐੱਮ.ਐੱਸ.ਸੀਕਰੀ ਨੂੰ ਗੋਲੀ ਮਾਰ ਦਿੱਤੀ, ਇਸ ਮੌਕੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਵੀ ਮਾਰਿਆ ਗਿਆ।ਸਾਰੇ ਸਿੰਘ ਆਰਾਮ ਨਾਲ ਦਫ਼ਤਰੋਂ ਨਿਕਲੇ ਤੇ ਸਕੂਟਰਾਂ ਉਪਰ ਸਵਾਰ ਹੋ ਕੇ ਫ਼ਰਾਰ ਹੋ ਗਏ । ਐਸਵਾਈਐਲ ਪ੍ਰੋਜੈਕਟ ਦੇ ਮੁੱਖ ਇੰਜੀਨੀਅਰ ਨੂੰ ਗੋਲੀਆਂ ਮਾਰ ਕੇ ਕੱਤਕ ਇਸ ਘਟਨਾ ਤੋਂ ਬਾਅਦ ਐਸਵਾਈਐਲ ਪ੍ਰਾਜੈਕਟ ਨੂੰ ਠੱਪ ਕਰ ਦਿੱਤਾ ਗਿਆ ਸੀ।
ਭਾਈ ਜਟਾਣਾ ਦੇ ਪਰਿਵਾਰ ਤੇ ਅਣਮਨੁੱਖੀ ਤਸ਼ੱਦਦ ਢਾਇਆ ਗਿਆ
29 ਅਗਸਤ 1991 ਨੂੰ ਚੰਡੀਗੜ ‘ਚ ਸੁਮੇਧ ਸੈਣੀ ਤੇ ਹਮਲਾ ਹੋਇਆ, ਉਸ ਹਮਲੇ ਚ ਭਾਈ ਬਲਵਿੰਦਰ ਸਿੰਘ ਜਟਾਣਾ , ਚਰਨਜੀਤ ਸਿੰਘ ਚੰਨਾ ਝੱਲੀਆਂ , ਹਰਮੀਤ ਸਿੰਘ ਭਾਓਆਲ, ਬਿਸ਼ੇਸ਼ਰ ਸਿੰਘ ਲੁਹਾਰੀ ਆਦਿ ਸਿੰਘਾਂ ਦਾ ਨਾਂ ਦਾ ਜਿਕਰ ਕੀਤਾ ਜਾਂਦਾ ਹੈ। ਸੁਮੇਧ ਸੈਣੀ ਇਸ ਹਮਲੇ ਵਿੱਚ ਬਹੁਤ ਜਖਮੀ ਹੋਇਆ ਸੀ ।
ਗੁਰਮੀਤ ਪਿੰਕੀ ਇੱਕ ਇੰਟਰਵਿਊ ਦੱਸਿਆ ਹੈ ਕੀ ਜਦੋਂ ਉਹ ਸੈਣੀ ਦਾ ਹਾਲ ਪਤਾ ਕਰਨ ਗਿਆ ਤਾਂ ਸੈਣੀ ਨੇ ਉਹਨੂੰ ਕਿਹਾ “ਆਪਾਂ ਛੱਡਣੇ ਨੀ” . ਇਸ ਸਬੰਧੀ ਨਿਹੰਗ ਅਜੀਤ ਸਿੰਘ ਨੂੰ ਜਟਾਣੇ ਦੇ ਪਰਿਵਾਰ ਤੇ ਹਮਲਾ ਕਰਨ ਕੰਮ ਸੌਂਪਿਆ ਗਿਆ.
ਇਸੇ ਰਾਤ ਹੀ ਨਿਹੰਗਾਂ ਦਾ ਇਕ ਗਰੁੱਪ ਖੁਮਾਣੋਂ ਕੋਲ ਉੱਚੇ ਜਟਾਣੇ ਪਿੰਡ ਪਹੁੰਚਿਆ।ਇਹ ਗਰੁੱਪ , ਭਾਈ ਬਲਵਿੰਦਰ ਸਿੰਘ ਦਾ ਘਰ ਲੱਭਦਾ ਰਿਹਾ, ਪਰ ਉਨਾਂ ਨੂੰ ਪਤਾ ਲੱਗਾ ਕਿ ਭਾਈ ਬਲਵਿੰਦਰ ਸਿੰਘ ਦਾ ਪਿੰਡ ਤਾਂ ਚਮਕੌਰ ਸਾਹਿਬ ਦੇ ਕੋਲ ਹੈ । ਫਿਰ ਇਨਾਂ ਓਥੇ ਪੁੱਜ ਕੇ , ਭਾਈ ਬਲਵਿੰਦਰ ਸਿੰਘ ਦੇ ਘਰ ਦਾ ਦਰਵਾਜਾ ਘੜਕਾਇਆ ਤੇ ਅੰਦਰੋ ਕਿਸੇ ਨੇ ਜਦ ਦਰਵਾਜਾ ਖੋਲਿਆ ਤਾਂ ਇਸ ਨਿਹੰਗ ਟੋਲੇ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ , ਜਿਸ ਦੌਰਾਨ ਭਾਈ ਬਲਵਿੰਦਰ ਸਿੰਘ ਦੀ ਦਾਦੀ ਦਵਾਰਕੀ ਕੌਰ(80 ਸਾਲ),ਚਾਚੀ/ ਮਾਸੀ ਜਸਮੇਰ ਕੌਰ(40 ਸਾਲ),ਭੈਣ ਮਨਪ੍ਰੀਤ ਕੌਰ(13ਸਾਲ),ਤੇ ਪੋਲੀਓ ਗ੍ਰਸਤ ਭਾਣਜਾ ਸਿਮਰਨਜੀਤ ਸਿੰਘ(5 ਸਾਲ) ਨੂੰ ਅਧਮੋਏ ਜਾਂ ਕਤਲ ਕਰ ਕੇ ਲਾਸ਼ਾ ਤੇ ਕੱਪੜੇ ਸੁੱਟ ਕੇ ਅੱਗ ਲਗਾ ਦਿੱਤੀ ਸੀ ।
ਇਸ ਅਣ-ਮਨੁੱਖੀ ਵਤੀਰੇ ਤੇ ਭਾਈ ਜਟਾਣੇ ਨੇ ਸ਼ੇਰ ਵਰਗਾ ਦਿੱਲ ਕੱਢਦਿਆਂ ਕਿਹਾ ਕਿ, ਇਹ ਲੋਕ ਆਪਣੇ ਪਰਿਵਾਰਾਂ ਨੂੰ ਮਾਰ ਕੇ ਸਾਨੂੰ ਉਕਸਾ ਰਹੇ ਹਨ ਪਰ ਅਸੀਂ ਗੁੱਸੇ ਵਿੱਚ ਆ ਕੇ ਬੇਗੁਨਾਹਾਂ ਨੂੰ ਮਾਰੀਏ, ਪਰ ਸਿੱਖ ਗੁੱਸੇ ਵਿੱਚ ਬੇਗੁਨਾਹਾਂ ਦੇ ਕਤਲ ਨੀ ਕਰਦੇ\
ਭਾਈ ਬਲਵਿੰਦਰ ਜਟਾਣਾ ਨੂੰ 1991 ‘ਚ ਪੁਲਿਸ ਵੱਲੋਂ ਮਾਰਿਆ ਗਿਆ
4 ਸਤੰਬਰ 1991 ਨੂੰ ਪੁਲਿਸ ਨੂੰ ਬਲਵਿੰਦਰ ਸਿੰਘ ਜਟਾਣਾ ਦੇ ਟਿਕਾਣੇ ਬਾਰੇ ਪਤਾ ਲੱਗਾ। ਬਲਵਿੰਦਰ ਸਿੰਘ ਦੇ ਸਿਰ ‘ਤੇ 16 ਲੱਖ ਦਾ ਨਕਦ ਇਨਾਮ। ਉਸੇ ਦਿਨ ਦੁਪਹਿਰ ਵੇਲੇ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨਾ ਪਿੰਡ ਸਾਧੂਗੜ੍ਹ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਪੁਲਿਸ ਚੌਕੀ ਦੇਖੀ। ਉਹ ਨੇੜਲੇ ਖੇਤਾਂ ਵਿੱਚ ਭੱਜ ਗਏ ਅਤੇ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ। ਸਿੱਖ ਭਾਈਚਾਰਾ ਬਲਵਿੰਦਰ ਜਟਾਣਾ ਨੂੰ ਐਸ.ਵਾਈ.ਐਲ ਨਹਿਰ ਪ੍ਰੋਜੈਕਟ ਇਨ੍ਹੀਂ ਦਿਨੀਂ ਰੁਕਣ ਦਾ ਵੱਡਾ ਕਾਰਨ ਮੰਨਦਾ ਹੈ।
ਇਹ ਵੀ ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਟੀਮ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦਾ ਕੋਈ ਵੀ ਗੀਤ ਰਿਲੀਜ਼ ਜਾਂ ਲੀਕ ਨਾ ਕੀਤਾ ਜਾਵੇ। ਸਿੱਧੂ ਮੂਸੇਵਾਲਾ ਦੀ ਐਸਵਾਈਐਲ ਨੂੰ ਲੀਕ ਕਰਨ ਦੇ ਦੋਸ਼ਾਂ ਹੇਠ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।