ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ 24 ਜੂਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬੱਲੋ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਅੱਗੇ ਧਰਨਾ ਲਾ ਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਅਗਨੀਪਥ ਸਕੀਮ ਲਿਆਂਦੀ ਗਈ ਹੈ ।
ਇਸ ਸਾਡੇ ਨੌਜਵਾਨਾਂ ਨਾਲ ਕੋਝਾ ਮਜਾਕ ਹੈ । ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਬਲਾਕ ਪ੍ਰਧਾਨ ਧਰਮਕੋਟ , ਦਲਜੀਤ ਸਿੰਘ ਪ੍ਰਧਾਨ ਮੋਗਾ ਟੂ ਬਲਾਕ ਅਤੇ ਲਖਵੀਰ ਸਿੰਘ ਪ੍ਰਧਾਨ ਮੋਗਾ ਵੰਨ ਤਲਾਕ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਥਾਈ ਠੋਕਰੀ ਦੀ ਜਗਾ ਠੇਕੇ ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ।
ਜੋ ਕਿ ਦੇਸ਼ ਦੀ ਸੁਰੱਖਿਆ ਲਈ ਵੀ ਗੰਭੀਰ ਖਤਰਾ ਹੈ ਪਰ ਮੋਦੀ ਨੂੰ ਦੇਸ਼ ਨਾਲ ਕਾਰਪੋਰੇਟਾਂ ਦੀ ਜਿਆਦਾ ਫਿਕਰ ਹੈ । ਜਵਾਨਾਂ ਦੀ ਸਿੱਧੀ ਭਰਤੀ ਨੂੰ ਰੋਕਣਾ ਇੱਕ ਵਿਆਪਿਕ ਸਾਜਸੀ ਮੁਹਿੰਮ ਦਾ ਹਿੱਸਾ ਹੈ ਜਿਸ ਤਹਿਤ ਖੇਤੀ ਉੱਪਰ ਕੰਪਨੀਆਂ ਦਾ ਰਾਜ ਸਥਾਪਤ ਕਰਨ ਦੀ ਕੋਸ਼ਿਸ਼ ਹੈ ।
ਦੇਸ਼ ਦੀ ਸਾਰੀ ਸੰਪਤੀ ਕਾਰਪੋਰੇਟਾ ਅੱਗੇ ਪਰੋਸੀ ਜਾ ਰਹੀ ਹੈ । ਇੰਨਾਂ ਨੀਤੀਆਂ ਦਾ ਵਿਰੋਧ ਕਰਨ ਵਾਲਿਆ ਤੇ ਤਸੱਦਦ ਢਾਹਿਆ ਜਾ ਰਿਹਾ ਹੈ । ਜਥੇਬੰਦੀ ਮੰਗ ਕਰਦੀ ਹੈ ਅਗਨੀਪਥ ਸਕੀਮ ਨੂੰ ਤੁਰੰਤ ਵਾਪਿਸ ਲਿਆ ਜਾਵੇ ਅਤੇ ਜਵਾਨਾਂ ਦੀ ਪਹਿਲਾਂ ਦੀ ਤਰਾਂ ਰੈਗੂਲਰ ਭਰਤੀ ਕੀਤੀ ਜਾਵੇ । ਨੌਜਵਾਨਾਂ ਤੇ ਪਾਏ ਕੇਸ ਰੱਦ ਕੀਤੇ ਜਾਣ ।