ਕਾਂਗਰਸੀ ਵਿਧਾਇਕ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੀ ਅਮਨ ਕਾਨੰੂਨ ਅਵਸਥਾ ਤੇ ਬੋਲਦਿਆਂ ਕਿਹਾ ਕਿ ਪੰਜਾਬ ਕਾਨੂੰਨ ਦੀ ਅਵਸਥਾ ਰੱਬ ਆਸਰੇ ਹੈੈ,ਉਨਾ ਮੁਤਾਬਕ ਪੰਜਾਬ ਸਰਕਾਰ ਕਾਨੰੰੂਨ ਅਵਸਥਾ ਲਈ ਪਿਛਲੀ ਸਰਕਾਰ ਨੂੰ ਦੋਸ਼ ਦੇ ਰਹੀ ਹੈ ਜਦਕਿ ਆਪ ਸਰਕਾਰ ਨੂੰ ਬਣੇ 3 ਮਹੀਨੇ ਹੋ ਗਏ ਹਨ ਪਰ ਉਸ ਤੋਂ ਬਾਅਦ ਪੰਜਾਬ ਚ ਕਾਨੂੰਨ ਦੀ ਕੀ ਹਾਲਤ ਹੈ,ਇਹ ਦੱਸਣ ਦੀ ਕਿਸੇ ਨੂੰ ਲੋੜ ਨਹੀ ।
ਇਸ ਲਈ ਇਹ ਇਵੇ ਹੀ ਬਹਾਨੇ ਮਾਰੀ ਜਾਂਦੇ ਹਨ । ਲਾਰੈਂਸ ਬਿਸ਼ਨੋਈ ਬਾਰੇ ਸੁੱਖੀ ਰੰਧਾਵਾ ਨੇ ਕਿਹਾ ਇਹ ਕਿਵੇ ਹੋ ਸਕਦਾ ਹੈ ਕਿ ਜੇਲ ‘ਚ ਹੀ ਕਈ ਮੋਬਾਇਲ ਚਲਾ ਰਿਹਾ ਹੈ, ਮੈਂ ਪਹਿਲਾਂ ਹੀ ਬਹੁਤ ਜੋਰ ਲਾਇਆ ਸੀ ਕਿ ਇਨਾ ਦੇ ਮੋਬਾਇਲ ਬੰਦ ਕਰੋਂ ,ਕਿਉਕਿ ਇਵੇ ਦੇ ਬੰਦੇ ਨੂੰ ਹਾਈ ਸਕਿਉਰਟੀ ਜੇਲ ‘ਚ ਰੱਖਿਆ ਜਾਂਦਾ ਹੈ ਪਰ ਫਿਰ ਵੀ ਮੋਬਾਇਲ ਕਿਵੇ ਪੁੱਜ ਗਿਆ ਤੇ ਇਹ ਦੇਸ਼ ਦੀ ਨੈਸ਼ਨਲ ਸਕਿਉਰਟੀ ਤੇ ਸਵਾਲ ਹੈ ,ਇਸ ਲਈ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।