ਹਿੰਦ ਕਮਿਊਨਿਸਟ ਪਾਰਟੀ ਮਾਕਸਵਾਦੀ ਤਹਿਸੀਲ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਨੋਜਵਾਨਾਂ ਤੇ ਵਿਦਿਆਰਥੀ ਵੱਲੋਂ ਭਾਰਤ ਸਰਕਾਰ ਦੀ ਅਗਨੀਪੱਥ ਸਕੀਮ ਅਧੀਨ ਨੋਜਵਾਨਾਂ ਦੀ ਫੋਜ ਵਿਚ ਕੀਤੀ ਜਾਣ ਵਾਲੀ ਭਾਰਤੀ ਦੇ ਵਿਰੋਧ ਵਿਚ ਅੱਜ ਦੇਸ ਵਿਆਪੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।।ਸੀ ਪੀ ਆਈ (ਐਮ )ਇਸ ਐਕਸ਼ਨ ਦੀ ਹਮਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਇਹ ਸਕੀਮ ਵਾਪਿਸ ਲਈ ਜਾਵੇ ਅਤੇ ਫੌਜ ਵਿੱਚ ਪਹਿਲਾਂ ਦੀ ਤਰ੍ਹਾਂ ਰੈਗੂਨਰ ਭਰਤੀ ਕੀਤੀ ਜਾਵੇ । ਸਰਕਾਰ ਵੱਲੋਂ ਫੌਜ ਵਿੱਚ ਅਜਿਹੀ ਆਰਜ਼ੀ ਠੇਕਾਨੁਮਾ ਥੋੜਾ ਚਿਰੀ ਭਰਤੀ ਕਰਨਾ ਠੀਕ ਨਹੀਂ ਹੈ। ਇਹ ਪ੍ਰਗਟਾਵਾ ਜ਼ਿਲਾ ਪ੍ਰਧਾਨ ਕਾਮਰੇਡ ਅਬਲੂ ਸੁਤਾਰ ਨੇ ਕਰਦਿਆਂ ਕਿਹਾ ਕਿ ਸਰਕਾਰ ਦੇ ਅਜਿਹੇ ਡੰਗ ਟਪਾਉ ਫੈਸਲੇ ਬੇਰੁਜ਼ਗਾਰ ਨੌਜਵਾਨਾਂ ਵਿੱਚ ਵੱਡੀ ਪੱਧਰ ਤੇ ਰੋਸ ਤੇ ਭੜਕਾਹਟ ਪੈਦਾ ਕਰ ਹਰੇ ਹਨ।
ਹਿੰਦ ਕਮਿਊਨਿਸਟ ਮਾਰਕਸਵਾਦੀ ਮਲੇਰਕੋਟਲਾ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਕਿ ਸਰਕਾਰ ਦੇ ਇਸ ਗਲਤ ਫੈਸਲੇ ਨੂੰ ਵਾਪਿਸ ਕਰਵਾਉਣ ਲਈ ਯੋਗ ਕਾਰਵਾਈ ਕਰਨ।ਅਗਨੀਪੱਥ ਸਕੀਮ ਰਾਹੀਂ ਫੌਜ ਵਿੱਚ ਆਰਜ਼ੀ ਠੇਕਾਨੁਮਾ ਥੋੜ ਚਿਰੀ ਭਰਤੀ ਦੀ ਥਾਂ ਫੌਜ ਵਿੱਚ ਪਹਿਲਾਂ ਦੀ ਤਰ੍ਹਾਂ ਪੱਕੀ ਭਰਤੀ ਕੀਤੀ ਜਾਵੇ।