ਕਾਂਗਰਸੀਆਂ ਮੰਗ ਕੀਤੀ ਕਿ ਇਜਲਾਸ ਹੋਰ ਲੰਬਾ ਹੋਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ ਜਾ ਸਕੇ।ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਲੰਬੇ ਸੈਸ਼ਨ ਦੀ ਵਕਾਲਤ ਕੀਤੀ ਹੈ।
ਔਜਲਾ ਨੇ ਟਵੀਟ ਕਰਦਿਆਂ ਕਿਹਾ, “ਭਗਵੰਤ ਮਾਨ ਜੀ ਯਾਦ ਕਰੋ ਬਤੌਰ ਸੰਸਦ ਮੈਂਬਰ ਤੁਸੀਂ ਮੇਰੇ ਨਾਲ ਪੰਜਾਬ ਵਿਧਾਨ ਸਭਾ ਦੇ ਲੰਬੇ ਸੈਸ਼ਨ ਦੀ ਵਕਾਲਤ ਕਰਦੇ ਰਹੇ ਹੋ।
ਛੋਟੇ ਸੈਸ਼ਨ ਲਈ ਅਫ਼ਸਰਸ਼ਾਹੀ ਨੂੰ ਦੋਸ਼ ਦਿੰਦੇ ਸੀ ਪਰ CM ਬਣਨ ਤੋਂ ਬਾਅਦ ਤੁਸੀਂ ਵੀ ਅਫ਼ਸਰਸ਼ਾਹੀ ਦੇ ਪ੍ਰਭਾਵ ਹੇਠ ਆ ਕੇ ਦੋ ਦਿਨਾਂ ਤੱਕ ਸੀਮਤ ਰਹਿ ਗਏ।