ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਬਹੁਤ ਹੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਸਿਮਨਰਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਰਹੀ ਹੈ। ਆਖਰੀ ਰਾਊਂਡ ਤੱਕ ਕੁਝ ਵੀ ਹੋ ਸਕਦਾ ਹੈ। 8ਵੇਂ ਰਾਊਂਡ ਵਿੱਚ ਗੁਰਮੇਲ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਕੁਝ ਵੋਟਾਂ ਦੇ ਫਰਕ ਨਾਲ ਪਛਾੜਿਆ ਹੈ।
8ਵੇਂ ਰਾਊਂਡ ਦੇ ਨਤੀਜਿਆਂ ਵਿੱਚ ਮੁਕਾਬਲਾ ਦਿਲਚਸਪ ਹੁੰਦਾ ਨਜ਼ਰ ਆ ਰਿਹਾ ਹੈ। ‘ਆਪ’ ਦੇ ਗੁਰਮੇਲ ਸਿੰਘ 110 ਵੋਟਾਂ ਦੇ ਫਰਕ ਨਾਲ ਅੱਗੇ ਹੋ ਗਏ ਹਨ। ਗੁਰਮੇਲ ਸਿੰਘ ਨੂੰ 47,083 ਵੋਟਾਂ ਪਈਆਂ, ਉਥੇ ਹੀ ਸਿਮਰਨਜੀਤ ਮਾਨ ਨੂੰ 46,973 ਨਾਲ ਆਮ ਆਦਮੀ ਪਾਰਟੀ ਤੋਂ ਪਛੜ ਗਏ ਹਨ। ਦੂਜੇ ਪਾਸੇ ਕਾਂਗਰਸ ਦੇ ਦਲਵੀਰ ਗੋਲਡੀ ਨੂੰ 14,079 ਵੋਟਾਂ, BJP ਦੇ ਕੇਵਲ ਢਿੱਲੋਂ ਨੂੰ ਪਈਆਂ 10,721 ਵੋਟਾਂ, ਬੀਬੀ ਕਮਲਦੀਪ ਰਾਜੋਆਣਾ ਨੂੰ 7894 ਵੋਟਾਂ ਪਈਆਂ।
ਦੱਸ ਦੇਈਏ ਕਿ 6ਵੇਂ ਰਾਊਂਡ ਦੇ ਨਤੀਜਿਆਂ ਵਿੱਚ ਸਿਮਰਨਜੀਤ ਮਾਨ ਹੀ ਅੱਗੇ ਬਣੇ ਰਹੇ। ਉਨ੍ਹਾਂ ਨੂੰ 34,702 ਵੋਟਾਂ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 33,252 ਪਈਆਂ ਵੋਟਾਂ, ਦਲਵੀਰ ਗੋਲਡੀ ਨੂੰ 9373 ਵੋਟਾਂ, BJP ਦੇ ਕੇਵਲ ਢਿੱਲੋਂ ਨੂੰ ਪਈਆਂ 6315 ਵੋਟਾਂ ਤੇ ਕਮਲਦੀਪ ਰਾਜੋਆਣਾ ਨੂੰ 5587 ਵੋਟਾਂ ਪਈਆਂ ਸਨ।
ਧੂਰੀ ਸੈਂਟਰ
ਗੁਰਮੇਲ ਸਿੰਘ, ਆਪ 42028
ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ-42511
ਦਲਬੀਰ ਸਿੰਘ ਗੋਲਡੀ, ਕਾਂਗਰਸ-12351
ਕਮਲਦੀਪ ਕੌਰ, ਅਕਾਲੀ ਦਲ ਬਾਦਲ-7228
ਕੇਵਲ ਸਿੰਘ ਢਿੱਲੋਂ, ਭਾਜਪਾ-8016