ਬੁਖ਼ਾਰ , ਜ਼ੁਕਾਮ, ਸਿਰ ਦਰਦ, ਖੰਘ, ਛਿੱਕਾਂ ਅਤੇ ਗਲੇ ‘ਚ ਦਰਦ।ਕੋਵਿਡ-19 ਖ਼ਿਲਾਫ਼ ਇੱਕ ਜਾਂ ਦੋ ਟੀਕੇ ਲਗਵਾਉਣ ਤੋਂ ਬਾਅਦ ਕੋਵਿਡ-19 ਦਾ ਸ਼ਿਕਾਰ ਹੋਏ ਲੋਕਾਂ ਵਿੱਚ ਇਹ ਪੰਜ ਆਮ ਲੱਛਣ ਦੇਖੇ ਗਏ ਹਨ।
ਜਿਨ੍ਹਾਂ ਲੋਕਾਂ ਨੇ ਕੋਰੋਨਾਵਾਇਰਸ ਖ਼ਿਲਾਫ਼ ਟੀਕੇ ਦੀਆਂ ਦੋ ਡੋਜ਼ ਲੈ ਲਈਆਂ ਸਨ, ਉਨ੍ਹਾਂ ਵਿੱਚ ਕੋਵਿਡ ਦੇ ਇਹ ਆਮ ਹੀ ਲੱਛਣ ਦੇਖਣ ਨੂੰ ਮਿਲੇ ਸਨ
ਬੁਖਾਰ
ਗਲੇ ਵਿੱਚ ਦਰਦ
ਸਿਰ ਦਰਦ
ਲਗਾਤਾਰ ਖੰਘ
“ਜਵਾਨ ਲੋਕਾਂ ਵਿੱਚ ਜ਼ਿਆਦਾ ਕੇਸ ਪਾਏ ਗਏ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਲੱਛਣ ਹੁੰਦੇ ਹਨ।
ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਵੀ ਕੋਵਿਡ-19 ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਚਿਤਾਵਨੀ ਦਿੰਦੇ ਹੋਏ ਸੰਗਠਨ ਵੱਲੋਂ ਕਿਹਾ ਗਿਆ ਕਿ ਕੋਵਿਡ-19 ਮਹਾਮਾਰੀ ਬਦਲ ਰਹੀ ਹੈ ਪਰ ਅਜੇ ਖ਼ਤਮ ਨਹੀਂ ਹੋਈ।
ਇਹ ਵੀ ਜਿਕਰਯੋਗ ਹੈ ਕਿ ਕਰੀਬ ਵਿਸ਼ਵ ਭਰ ਦੇ ਮਾਮਲਿਆਂ ‘ਚ 20 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਡਬਲਿਊਐੱਚਓ ਦੇ 6 ਖੇਤਰਾਂ ਵਿੱਚੋਂ 3 ਵਿੱਚ ਮੌਤਾਂ ਵਿੱਚ ਵਾਧਾ ਹੋਇਆ ਹੈ।”