ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਕਿ ਇਸ ਦੇ ਲਈ ਅਸੀਂ 3 ਮੈਂਬਰੀ ਕਮੇਟੀ ਬਣਾਈ ਹੈ ਜੋ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਰਾਹ ‘ਚ ਆਉਣ ਵਾਲੀ ਹਰ ਕਾਨੂੰਨੀ ਅੜਚਨ ਨੂੰ ਦੂਰ ਕਰਨ ਦਾ ਕੰਮ ਕਰੇਗੀ।
ਕਮੇਟੀ ਵਿੱਚ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ ਅਤੇ ਹਰਜੋਤ ਸਿੰਘ ਬੈਂਸ ਹੋਣਗੇ। ਕੈਬਨਿਟ ਕਮੇਟੀ ਪੰਜਾਬ ਦੇ ਐਡਵੋਕੇਟ ਜਨਰਲ ਨਾਲ ਵਿਚਾਰ-ਵਟਾਂਦਰਾ ਕਰ ਕੇ ਨਵੇਂ ਬਿੱਲ ਦੇ ਖਰੜੇ ਦੀਆਂ ਕਾਨੂੰਨੀ ਪੇਚੀਦਗੀਆਂ ਨੂੰ ਘੋਖੇਗੀ।
ਜੇਕਰ ਲੋੜ ਪਈ ਤਾਂ ਅਸੀਂ ਇਸ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਵਾਂਗੇ।
ਵਿਧਾਨ ਸਭਾ ਬਜਟ ਇਜਲਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਅਸੀਂ ਇੱਕ ਥੰਮ ਤਿਆਰ ਕੀਤਾ ਹੈ, ਜਿਸ ਨੂੰ ਅੱਜ ਕੈਬਨਿਟ ਵਿੱਚ ਪਾਸ ਵੀ ਕੀਤਾ ਗਿਆ ਹੈ।
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ.. ਪਿਛਲੀਆਂ ਸਰਕਾਰਾਂ ਦੇ ਕਨੂੰਨੀ ਖਰੜਿਆਂ ‘ਚ ਕਮੀ ਕਾਰਨ ਮਸਲਾ ਲਟਕਿਆ ਰਹਿ ਗਿਆ.. ਅਸੀਂ ਕਨੂੰਨੀ ਰੂਪ ‘ਚ ਪੱਕੇ ਹੋ ਕੇ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ.. ਜੇ ਕੋਈ ਉਮਰ ਸੀਮਾ ਪਾਰ ਕਰ ਗਿਆ.. ਉਸ ਨੂੰ ਵੀ ਰਿਆਇਤ ਦੇਵਾਂਗੇ.. pic.twitter.com/pzqHotNDwO
— Bhagwant Mann (@BhagwantMann) June 30, 2022
ਉਨ੍ਹਾਂ ਕਿਹਾ ਕਿ ਮੈਂ ਰਾਜਪਾਲ ਨਾਲ ਗੱਲ ਕਰਾਂਗਾ ਕਿ ਫਾਈਲ ਕਲੀਅਰ ਕੀਤੀ ਜਾਵੇ। ਕੈਬਨਿਟ ਵੱਲੋਂ 3 ਲੋਕਾਂ ਦੀ ਸਬ-ਕਮੇਟੀ ਬਣਾਈ ਗਈ ਹੈ, ਤਾਂ ਕਿ ਮੁਲਾਜ਼ਮਾਂ ਦੀ ਪੁਸ਼ਟੀ ਹੋ ਸਕੇ। ਉਨ੍ਹਾਂ ਕਿਹਾ ਕਿ ਏਜੀ ਤੋਂ ਹਾਈਕੋਰਟ ਦਾ ਪੱਖ ਵੀ ਜਾਣਿਆ ਜਾਵੇਗਾ ਅਤੇ ਜੇ ਲੋੜ ਪਈ ਤਾਂ ਸੈਸ਼ਨ ਵੀ ਬੁਲਾਵਾਂਗੇ, ਪਰ ਮੁਲਾਜ਼ਮਾਂ ਦੀ ਪੁਸ਼ਟੀ ਕਰਾਂਗੇ।
।
ਸਾਰੇ ਯੋਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਤਿੰਨ ਮੈਂਬਰੀ ਕੈਬਨਿਟ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ, ਜੋ ਨਵੇਂ ਬਿੱਲ ਨੂੰ ਪਾਸ ਕਰਨ ਲਈ ਸਾਰੇ ਕਾਨੂੰਨੀ ਅੜਿੱਕਿਆਂ ਨੂੰ ਦੂਰ ਕਰੇਗੀ।