ਪੰਜਾਬ ‘ਚ ਅੱਜ ਤੋਂ ਹੀ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ।ਆਮ ਆਦਮੀ ਪਾਰਟੀ ਸਰਕਾਰ ਨੇ ਇਸ ਨੂੰ ਰਸਮੀ ਤੌਰ ‘ਤੇ ਲਾਗੂ ਕਰ ਦਿੱਤਾ ਹੈ।ਹਾਲਾਂਕਿ ਇਸ ‘ਚ ਸਰਕਾਰ ਵਲੋਂ ਤੈਅ ਸ਼ਰਤਾਂ ਦਾ ਪਾਲਨ ਕਰਨਾ ਹੋਵੇਗਾ।ਪੰਜਾਬ ‘ਚ 2 ਮਹੀਨੇ ਬਾਅਦ ਬਿਜਲੀ ਬਿੱਲ ਬਣਦਾ ਹੈ।ਅਜਿਹੇ ‘ਚ ਇੱਕ ਬਿੱਲ ‘ਚ 600 ਯੂਨਿਟ ਮੁਫਤ ਬਿਜਲੀ ਮਿਲੇਗੀ।
ਜੇਕਰ 2 ਮਹੀਨੇ ‘ਚ ਬਿਜਲੀ ਦੀ ਖਪਤ 600 ਯੂਨਿਟ ਤੋਂ ਇੱਕ ਯੂਨਿਟ ਵੀ ਜਿਆਦਾ ਹੋਈ ਤਾਂ ਫਿਰ ਪੂਰਾ ਬਿੱਲ ਦੇਣਾ ਹੋਵੇਗਾ।ਸਰਕਾਰ ਦਾ ਦਾਅਵਾ ਹੈ ਕਿ ਇਸ ‘ਚ ਪੰਜਾਬ ਦੇ 73 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ।ਪੰਜਾਬ ਦੇ ਸੀਅੇੱਮ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਚੋਣਾਂ ਦੇ ਸਮੇਂ ਵਾਅਦੇ ਕਰਦੀ ਸੀ।ਜਿਨ੍ਹਾਂ ਨੂੰ ਪੂਰਾ ਹੁੰਦੇ ਹੋਏ 5 ਸਾਲ ਲੱਗ ਜਾਂਦੇ ਸਨ।
ਪਰ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ ‘ਚ ਨਵੀਂ ਪਿਰਤ ਸ਼ੁਰੂ ਕਰ ਚੁੱਕੀ ਹੈ।ਅੱਜ ਪੰਜਾਬੀਆਂ ਦੇ ਨਾਲ ਕੀਤੀ ਇੱਕ ਗਾਰੰਟੀ ਪੂਰਾ ਕਰਨ ਜਾ ਰਹੇ ਹਾਂ।ਅੱਜ ਤੋਂ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ।
- ਜਨਰਲ ਸ਼੍ਰੇਣੀ ਨੂੰ 2 ਮਹੀਨੇ ‘ਚ 60 ਯੂਨਿਟ ਮੁਫਤ ਬਿਜਲੀ ਮਿਲੇਗੀ।ਜੇਕਰ ਇੱਕ ਯੂਨਿਟ ਜਿਆਦਾ ਹੋਇਆ ਤਾਂ ਦੇਣਾ ਪਵੇਗਾ ਪੂਰਾ ਬਿੱਲ
- 1 ਕਿਲੋਵਾਟ ਕਨੈਕਸ਼ਨ ਤੱਕ ਐਸਸੀ ਸ਼੍ਰੇਣੀ ਨੂੰ 600 ਯੂਨਿਟ ਪੂਰੀ ਤਰ੍ਹਾਂ ਮੁਫਤ ਰਹੇਗੀ।ਉਹ ਜਿਆਦਾ ਖਰਚ ਕਰਨਗੇ ਤਾਂ ਉਨ੍ਹਾਂ ਨੂੰ ਉਸੇ ਵੱਧ ਯੂਨਿਟ ਦਾ ਬਿੱਲ ਦੇਣਾ ਪਵੇਗਾ।
- 1 ਕਿਲੋਵਾਟ ਤੋਂ ਜਿਆਦਾ ਕਨੈਕਸ਼ਨ ਵਾਲੇ ਐਸਸੀ ਸ਼੍ਰੇਣੀ ਨੂੰ 600 ਯੂਨਿਟ ਤੋਂ ਜਿਆਦਾ ਖਰਚ ਹੋਣ ‘ਤੇ ਪੂਰਾ ਬਿੱਲ ਦੇਣਾ ਪਵੇਗਾ।