ਮਾਨਸੂਨ ਦੇ ਮੌਸਮ ਦੇ ਦਸਤਕ ਦੇ ਦਿੱਤੀ ਹੈ।ਇਸ ਮੌਸਮ ‘ਚ ਲੋਕ ਗਰਮ ਗਰਮ ਚਾਹ ਦੇ ਨਾਲ ਪਕੌੜੇ ਬਣਾ ਕੇ ਖਾਂਦੇ ਹਨ।ਤੁਸੀਂ ਆਲੂ, ਗੋਭੀ ਅਤੇ ਪਨੀਰ ਦੇ ਪਕੌੜੇ ਕਈ ਵਾਰ ਖਾਧੇ ਹੋਣਗੇ, ਪਰ ਇਸ ਵਾਰ ਤੁਸੀ ਉੜਦ ਦਾਲ ਦੇ ਪਕੌੜੇ ਬਣਾ ਕੇ ਖਾ ਸਕਦੇ ਹੋ।ਇਹ ਇੱਕ ਸਾਊਥ ਇੰਡੀਅਨ ਸਨੈਕਸ ਹਨ।ਤੁਸੀਂ ਇਸ ਨੂੰ ਗਰਮ ਗਰਮ ਚਾਹ ਦੇ ਨਾਲ ਖਾ ਸਕਦੇ ਹੋ।
ਤਾਂ ਆਓ ਜਾਣਦੇ ਹਾਂ ਇਸ ਦੀ ਰੈਸਿਪੀ ਸਮੱਗਰੀ
ਉੜਦ ਦੀ ਦਾਲ 2 ਕੱਪ
ਹਰੀ ਮਿਰਚ 3
ਅਦਰਕ 2 ਚਮਚ
ਨਮਕ ਸਵਾਦ ਅਨੁਸਾਰ’
ਲਾਲ ਮਿਰਚ ਪਾਓਡਰ ਅੱਧਾ ਚਮਚ
ਧਨੀਆ ਪਾਓਡਰ-ਅੱਧਾ ਚਮਚ
ਤੇਲ-ਲੋੜ ਅਨੁਸਾਰ
ਹਰੀ ਚਟਨੀ-2 ਚਮਚ
ਸੌਸ-2 ਚਮਚ
ਬਣਾਉਣ ਦੀ ਵਿਧੀ-
ਸਭ ਤੋਂ ਪਹਿਲਾਂ ਤੁਸੀਂ ਉੜਦ ਦੀ ਦਾਲ 2 ਘੰਟੇ ਪਾਣੀ ‘ਚ ਭਿਓਂ ਕੇ ਰੱਖੋ।
ਫਿਰ ਉਸ ਨੂੰ ਮਿਕਸੀ ‘ਚ ਪਾ ਕੇ ਪੀਸ ਲਓ।
ਪੀਸ ਕੇ ਦਾਲ ਨੂੰ ਕਿਸੇ ਭਾਂਡੇ ‘ਚ ਕੱਢੋ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ।
ਪੇਸਟ ‘ਚ ਮਿਰਚ, ਅਦਰਕ, ਲਾਲ ਮਿਰਚ ਪਾਓਡਰ, ਧਨੀਆ ਪਾਓਡਰ ਅਤੇ ਨਮਕ ਮਿਕਸ ਕਰ ਲਓ।
ਸਾਰੀਆਂ ਚੀਜਾਂ ਮਿਲਾਉਣ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ 4-5 ਮਿੰਟ ਦੇ ਲਈ ਇੰਝ ਹੀ ਮਿਕਸ ਕਰਦੇ ਰਹੋ।
ਜਿਵੇਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਫਿਰ ਇਸ ਨੂੰ 5 ਮਿੰਟ ਦੇ ਲਈ ਰੱਖ ਦਿਓ।
ਇੱਕ ਕੜਾਈ ‘ਚ ਤੇਲ ਗਰਮ ਕਰੋ ਅਤੇ ਉਸ ‘ਚ ਚਮਚ ਦੇ ਨਾਲ ਥੋੜ੍ਹਾ ਜਿਹਾ ਪੇਸਟ ਪਾਓ।
ਤੁਸੀਂ ਪੇਸਟ ਇਸ ਤਰੀਕੇ ਨਾਲ ਪਾਓ ਕਿ ਇਹ ਗੋਲਾਕਾਰ ‘ਚ ਬਣੇ।
ਚੰਗੀ ਤਰ੍ਹਾਂ ਬ੍ਰਾਉਨ ਕਰਕੇ ਡੀਪ ਫ੍ਰਾਈ ਕਰ ਲਓ।
ਜਿਵੇਂ ਹੀ ਇਹ ਸੁਨਹਿਰੇ ਰੰਗ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਕਿਸੇ ਪਲੇਟ ‘ਚ ਕੱਢ ਲਓ।
ਤੁਹਾਡੇ ਸਵਾਦਿਸ਼ਟ ਉੜਦ ਦਾਲ ਦੇ ਬੋਂਡਾ ਬਣ ਕੇ ਤਿਆਰ ਹੈ।ਹਰੀ ਚਟਨੀ ਅਤੇ ਟੋਮੈਟੋ ਸਾਸ ਦੇ ਨਾਲ ਸਰਵ ਕਰੋ।