ਪਿਛਲੇ ਦਿਨੀਂ ਵਿਧਾਨ ਸਭਾ ਸੈਸ਼ਨ ਦੇ ਇਜਲਾਸ ਚ ਇੱਕ ਅਹਿਮ ਮੁੱਦਾ ਉੱਠਿਆ ਸੀ ਜਿਸ ਵਿੱਚ ਵਸੇਸ਼ ਤੌਰ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡਾਂ ਚ ਦੋ ਸਮਸ਼ਾਨ ਘਾਟ ਹੋਣ ਵਾਲੇ ਇੱਕ ਸਵਾਲ ਦੇ ਜਵਾਬ ਚ ਇਹ ਕਿਹਾ ਸੀ ਕਿ ਸਾਲ 2018 ਦੀ ਰੂਰਲ ਡਿਵੇਲਪਮੈਂਟ ਤਹਿਤ ਇੱਕ ਸਕੀਮ ਲਿਆਂਦੀ ਸੀ ਜਿਸ ਵਿੱਚ ਦੋ ਸਮਸ਼ਾਨ ਘਾਟ ਵਾਲੇ ਜਿਹੜੇ ਪਿੰਡ ਇੱਕ ਕਰਨਗੇ।
ਉਨ੍ਹਾਂ ਨੂੰ ਗ੍ਰਾਂਟ ਵੀ ਦਿੱਤੀ ਜਾਵੇਗੀ ਇਹ ਸਕੀਮ 2016/17 ਚ ਬਣਾਈ ਸੀ ਬਾਦਲ ਸਰਕਾਰ ਨੇ ਅਤੇ 2018 ਚ ਲਾਗੂ ਕੀਤੀ ਸੀ ਕੈਪਟਨ ਸਰਕਾਰ ਨੇ ਪਰ ਇਸ ਪ੍ਰਤੀ ਪਿਛਲੀ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਹੀ ਨਹੀਂ ਕਰ ਸਕੀ ਕੇ ਜੇਕਰ ਲੋਕ ਦੋ ਸਮਸ਼ਾਨ ਘਾਟ ਤੋਂ ਇੱਕ ਕਰਨਗੇ ਤਾਂ ਉਨ੍ਹਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਸਾਡੀ ਸਰਕਾਰ ਗ੍ਰਾਮ ਸਭਾਵਾਂ ਦੇ ਇਜਲਾਸ ਪਿੰਡਾਂ ਚ ਚਲਾ ਰਹੀ ਹੈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਹੀ ਹੈ ਜਿਸ ਨਾਲ ਵਡੇ ਪੱਧਰ ਤੇ ਜਾਤਪਾਤ ਦਾ ਖਾਤਮਾ ਹੋਵੇਗਾ।
ਇਸ ਮੌਕੇ ਦੋ ਤੋਂ ਇੱਕ ਸਮਸ਼ਾਨ ਘਾਟ ਰੱਖਣ ਦੀ ਪਹਿਲਕਦਮੀ ਕਰਨ ਵਾਲੇ ਫਰੀਦਕੋਟ ਜਿਲ੍ਹੇ ਦੇ ਪਿੰਡ ਮੁਮਾਰਾ ਦੇ ਸਰਪੰਚ ਸੁਖਪ੍ਰੀਤ ਸਿੰਘ ਅਤੇ ਸਾਬਕਾ ਪੰਚ ਪੂਰਨ ਸਿੰਘ ਨੇ ਦੱਸਿਆ ਕਿ ਇਹ ਸਕੀਮ ਪਿਛਲੀ ਕੈਪਟਨ ਸਰਕਾਰ ਨੇ ਵੀ ਲਿਆਂਦੀ ਸੀ ਪਰ ਹੁਣ ਮਜ਼ੂਦਾ ਸਰਕਾਰ ਨੇ ਇਸ ਸਕੀਮ ਨੂੰ ਪਿੰਡਾਂ ਚ ਗ੍ਰਾਮ ਸਭਾ ਇਜਲਾਸ ਬੁਲਾ ਕੇ ਉਕਤ ਸਕੀਮ ਸਬੰਧੀ ਮਤੇ ਪਵਾਏ ਜਾ ਰਹੇ ਹਨ ।
ਜਿਸਦਾ ਅਸੀਂ ਪੂਰੇ ਪਿੰਡ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਹਿਮਤੀ ਜਤਾਈ ਹੈ ਮਤਾ ਪਾਸ ਕੀਤਾ ਹੈ ਕੇ ਸਾਡੇ ਪਿੰਡ ਚ ਇਕ ਸਮਸ਼ਾਨ ਘਾਟ ਬੰਦ ਕੀਤਾ ਜਾਵੇਗਾ ਉਨ੍ਹਾਂ ਨਾਲ ਹੀ ਸਰਕਾਰ ਦਾ ਧੰਨਵਾਦ ਕਰਦਿਆਂ ਇਹ ਵੀ ਕਿਹਾ ਕਿ ਜੋ ਸਰਕਾਰ ਵਲੋਂ ਇਨਾਮ ਵਜੋਂ ਗ੍ਰਾੰਟ ਮਿਲੇਗੀ।
ਉਸ ਨਾਲ ਇਕ ਸਮਸ਼ਾਨ ਘਾਟ ਦਾ ਹੋਰ ਸੁਧਾਰ ਕੀਤਾ ਜਾਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਸਮਸ਼ਾਨ ਘਾਟ ਬੰਦ ਕੀਤਾ ਜਾ ਰਿਹਾ ਉਸ ਜਗਾ ਨੂੰ ਖੰਡਰ ਨਹੀਂ ਹੋਣ ਦਿੱਤਾ ਜਾਵੇਗਾ ਓਥੇ ਸਰਕਾਰ ਦੇ ਸਹਿਯੋਗ ਨਾਲ ਮਾਡਲ ਫਾਰਮ ਬਣਾਇਆ ਜਾਵੇਗਾ ਆਰਗੈਨਿਕ ਸਬਜ਼ੀਆਂ ਉਗਾਈਆਂ ਜਾਣਗੀਆਂ ਪਾਣੀ ਸਟੋਰ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ ਛਾਂਦਾਰ ਦਰਖਤ,ਫਲ ਆਦਿ ਵੀ ਲਗਾਏ ਜਾਣਗੇ ਵਧੀਆ ਪਾਰਕ ਦਾ ਰੂਪ ਵੀ ਦਿੱਤਾ ਜਾਵੇਗਾ।