ਜ਼ਬਰ ਜਨਾਹ ਦੇ ਮਾਮਲੇ ‘ਚ ਗੁਰਦਾਸਪੁਰ ਦੇ ਐਸ.ਪੀ. ਗੁਰਮੀਤ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਪੰਜਾਬ ਪੁਲਿਸ ਵੱਲੋਂ ਉਸ ਸਮੇਂ ਕੀਤੀ ਗਈ ਜਦੋਂ ਕਿ ਐਸ.ਪੀ. ਮੋਗਾ ਵਿਖੇ ਕਿਸੇ ਹੋਰ ਕੇਸ ਦੌਰਾਨ ਪੇਸ਼ੀ ਲਈ ਅਦਾਲਤ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਦੀਨਾਨਗਰ ਦੀ ਇਕ ਮਹਿਲਾ ਵੱਲੋਂ ਗੁਰਦਾਸਪੁਰ ਐਸ.ਪੀ. ਗੁਰਮੀਤ ਸਿੰਘ ‘ਤੇ ਜ਼ਬਰ ਜਨਾਹ ਦੇ ਇਲਜ਼ਾਮ ਲਗਾਉਂਦਿਆ ਐਫ.ਆਈ.ਆਰ. ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੰਜਾਬ ਵੱਲੋਂ ਇਹ ਕਾਰਵਾਈ ਕੀਤੀ ਗਈ।
ਕੀ ਹੈ ਪੂਰਾ ਮਾਮਲਾ!
ਮਹਿਲਾ ਵੱਲੋਂ ਦਾਇਰ ਕਰਵਾਈ ਗਈ ਐੱਫ.ਆਈ.ਆਰ. ਮੁਤਾਬਕ ਮਹਿਲਾ ਦਾ ਸਹੁਰੇ ਪਰਿਵਾਰ ਨਾਲ ਦਾਜ ਨੂੰ ਲੈ ਕੇ ਇਕ ਕੇਸ ਚੱਲ ਰਿਹਾ ਸੀ। ਇਹ ਕੇਸ ਗੁਰਦਾਸਪੁਰ ਐਸ.ਪੀ. ਗੁਰਮੀਤ ਸਿੰਘ ਦੇ ਅੰਡਰ ਆਉਂਦਾ ਸੀ ਜਿਸਦਾ ਫਾਇਦਾ ਚੁੱਕਦਿਆਂ ਉਸ ਨੇ ਇਨਸਾਫ ਦਵਾਉਣ ਦਾ ਕਹਿ ਕੇ ਮਹਿਲਾ ਨਾਲ ਜ਼ਬਰ ਜਨਾਹ ਕੀਤਾ ਗਿਆ। ਐਸ.ਪੀ. ਵੱਲੋਂ ਮਹਿਲਾ ਨਾਲ ਦੋ ਵਾਰ ਜਬਰਨ ਸ਼ਰੀਰਕ ਸੰਬੰਧ ਬਣਾਏ ਗਏ। ਜਿਸ ਤੋਂ ਬਾਅਦ ਇਨਸਾਫ ਦੀ ਗੁਹਾਰ ਲਗਾਉਂਦਿਆਂ ਉਸ ਨੇ ਐਸ. ਪੀ. ਖਿਲਾਫ ਕੇਸ ਦਰਜ ਕਰਵਾਇਆ ਸੀ।
ਪਰ ਉਧਰ ਐਸ.ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਮੇਰੇ ਕੋਲ ਅਜਿਹਾ ਕੋਈ ਕੇਸ ਨਹੀਂ ਸੀ। ਮੈਨੂੰ ਝੂਠੇ ਕੇਸ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।