ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ। ਜਿਸ ਵਿੱਚ 97.94 ਫੀਸਦੀ ਬੱਚੇ ਪਾਸ ਹੋਏ ਹਨ।
ਦਸਵੀਂ ਜਮਾਤ ਵਿੱਚ ਵੀ ਲੜਕੀਆਂ ਸਭ ਤੋਂ ਅੱਗੇ ਹਨ। ਫ਼ਿਰੋਜ਼ਪੁਰ ਦੀ ਨੈਨਸੀ ਨੇ 99.08% ਅੰਕ ਲੈ ਕੇ ਪੰਜਾਬ ਵਿੱਚ ਟਾਪ ਕੀਤਾ ਹੈ। ਜਦਕਿ ਸੰਗਰੂਰ ਵਿੱਚੋਂ ਦਿਲਪ੍ਰੀਤ ਕੌਰ ਨੇ 99.08% ਅੰਕ ਲੈ ਕੇ ਦੂਸਰਾ ਅਤੇ ਕੋਮਲਪ੍ਰੀਤ ਨੇ 98.77% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
10ਵੀਂ ਦੇ ਨਤੀਜਿਆਂ ‘ਚ ਪਹਿਲੇ ਤਿੰਨ ਸਥਾਨ ਕੁੜੀਆਂ ਨੇ ਕਬਜ਼ਾ ਜਮਾਇਆ ਹੈ।
ਫਿਰੋਜ਼ਪੁਰ ਦੀ ਨੈਨਸੀ ਰਾਣਾ ਨੇ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਪਹਿਲੇ ਅਤੇ ਦੂਜੇ ਰੈਂਕ ਧਾਰਕਾਂ ਨੇ ਇੱਕੋ ਜਿਹੇ ਅੰਕ ਪ੍ਰਾਪਤ ਕੀਤੇ ਹਨ, ਹਾਲਾਂਕਿ, ਨੈਨਸੀ ਦੀ ਛੋਟੀ ਉਮਰ ਤੋਂ ਹੀ ਉਸਨੂੰ ਟਾਈ-ਬ੍ਰੇਕਰ ਫਾਰਮੂਲੇ ਅਨੁਸਾਰ ਚੋਟੀ ਦਾ ਦਰਜਾ ਦਿੱਤਾ ਗਿਆ ਹੈ।
ਨੈਨਸੀ ਰਾਣਾ ਦੇ ਹਿੱਸੇ ਆਇਆ 1 ਲੱਖ ਰੁਪਏ ਇਨਾਮ
ਪਹਿਲੀ ਪੁਜ਼ੀਸਨ ਹਾਸਲ ਕਰਨ ਦੇ ਨਾਲ ਹੀ ਨੈਨਸੀ ਨੇ ਇੱਕ ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। ਦੱਸ ਦੇਈਏ ਕਿ ਬੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਬੋਰਡ ਚੋਟੀ ਦੇ ਰੈਂਕ ਧਾਰਕਾਂ ਨੂੰ ਨਕਦ ਕੀਮਤ ਦੇਵੇਗਾ। ਰੈਂਕ 1 ਧਾਰਕ ਨੂੰ 1 ਲੱਖ ਰੁਪਏ ਜਦਕਿ ਰੈਂਕ 2 ਅਤੇ 3 ਨੂੰ ਵੀ ਨਕਦ ਇਨਾਮ ਦਿੱਤੇ ਜਾਣਗੇ।