ਬੰਦੂਕ ਖਰੀਦਦੇ ਸਮੇਂ ਖਰੀਦਦਾਰ ਨੂੰ ਇੱਕ ਫਾਰਮ ‘ਚ ਨਾਮ, ਪਤਾ,ਜਨਮ ਤਾਰੀਕ ਅਤੇ ਨਾਗਰਿਕਤਾ ਦੀ ਜਾਣਕਾਰੀ ਦੇਣੀ ਹੁੰਦੀ ਹੈ।ਬੰਦੂਕ ਵੇਚਣ ਵਾਲੇ ਖ੍ਰੀਦਦਾਰ ਦੀ ਜਾਣਕਾਰੀ ਅਮਰੀਕੀ ਖੁਫ਼ੀਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਭਾਵ ਐਫਬੀਆਈ ਤੋਂ ਸਾਂਝਾ ਕਰਦਾ ਹੈ, ਜੋ ਬੰਦੂਕ ਖ੍ਰੀਦ ਕੇ ਬੈਕਗ੍ਰਾਉਂਡ ਦੀ ਜਾਂਚ ਕਰਦੀ ਹੈ।
ਅਮਰੀਕਾ ਦੇ ‘ਦਿ ਗਨ ਕੰਟਰੋਲ’ ਐਕਟ ਦੇ ਮੁਤਾਬਕ, ਰਾਈਫਲ ਜਾਂ ਕੋਈ ਵੀ ਛੋਟਾ ਹਥਿਆਰ ਖਰੀਦਣ ਦੇ ਕਈ ਘੱਟੋ ਘੱਟ ਉਮਰ 18 ਸਾਲ ਅਤੇ ਹੋਰ ਹਥਿਆਰਾਂ ਜਿਵੇਂ ਹੈਂਡਗਨ ਖਰੀਦਣ ਦੀ ਘੱਟੋ ਘੱਟ ਉਮਰ 21 ਸਾਲ ਹੋਣੀ ਚਾਹੀਦੀ।ਅਮਰੀਕਾ ‘ਚ ਸਿਰਫ ਸਮਾਜ ਲਈ ਖਤਰਨਾਕ, ਭਗੌੜੇ, ਨਸ਼ੇ ‘ਚ ਗ੍ਰਿਫ਼ਤ, ਮਾਨਸਿਕ ਰੂਪ ਨਾਲ ਬੀਮਾਰ ਅਤੇ 1 ਸਾਲ ਤੋਂ ਵੱਧ ਜੇਲ ਅਤੇ 2 ਸਾਲ ਤੋਂ ਵੱਧ ਦੀ ਸਜ਼ਾ ਭੁਗਤ ਚੁੱਕੇ ਲੋਕਾਂ ਨੂੰ ਹੀ ਬੰਦੂਕ ਖ੍ਰੀਦਣ ਦੀ ਆਗਿਆ ਨਹੀਂ ਹੈ।
ਦੁਨੀਆ ‘ਚ ਸਿਰਫ ਤਿੰਨ ਹੀ ਦੇਸ਼ ਅਜਿਹੇ ਹਨ, ਜਿੱਥੇ ਬੰਦੂਕ ਰੱਖਣਾ ਸੰਵਿਧਾਨਿਕ ਅਧਿਕਾਰ ਹੈ।ਅਮਰੀਕਾ, ਗਵਾਟੇਮਾਲਾ ਅਤੇ ਮੈਕਸੀਕੋ।ਹਾਲਾਂਕਿ, ਅਮਰੀਕਾ ਦੀ ਤੁਲਨਾ ‘ਚ ਗਵਾਟੇਮਾਲਾ ਅਤੇ ਮੈਕਸੀਕੋ ‘ਚ ਲੋਕਾਂ ਦੇ ਕੋਲ ਕਾਫੀ ਘੱਟ ਬੰਦੂਕਾਂ ਹਨ।ਨਾਲ ਹੀ ਪੂਰੇ ਮੈਕਸੀਕੋ ‘ਚ ਸਿਰਫ਼ ਇੱਕ ਹੀ ਗਨ ਸਟੋਨ ਹੈ, ਜਿਸ ‘ਤੇ ਆਰਮੀ ਦਾ ਨਿਯੰਤਰਣ ਹੈ।
ਪਿਛਲੇ 50 ਸਾਲਾਂ ‘ਚ 15 ਲੱਖ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਗਨ-ਕਲਚਰ
ਅਮਰੀਕਾ ‘ਚ ਬੰਦੂਕ ਨਾਲ ਹੋਈ ਹਿੰਸਾ ਦਾ ਕਾਰਨ ਪਿਛਲੇ 50 ਸਾਲਾਂ ‘ਚ 15 ਲੱਖ ਤੋਂ ਜਿਆਦਾ ਲੋਕਾਂ ਦੀ ਮੌਤ ਹੋਈ ਹੈ।ਇਹ ਗਿਣਤੀ 1776 ‘ਚ ਅਮਰੀਕਾ ਦੀ ਆਜ਼ਾਦੀ ਤੋਂ ਬਾਅਦ ਤੋਂ ਪਿਛਲੇ ਕਰੀਬ 250 ਸਾਲਾਂ ‘ਚ ਅਮਰੀਕਾ ਦੇ ਸਾਰੇ ਯੁੱਧਾਂ ‘ਚ ਮਾਰੇ ਗਏ ਕੁਲ ਸੈਨਿਕਾਂ ਦੀ ਗਿਣਤੀ ਤੋਂ ਵੀ ਜਿਆਦਾ ਹੈ।
ਯੂ.ਐਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੇਸ਼ਨ ਭਾਵ ਸੀਡੀਸੀ ਰਿਪੋਰਟ ਮੁਤਾਬਕ, ਔਸਤਨ ਅਮਰੀਕਾ ‘ਚ ਹਰ ਦਿਨ 53 ਲੋਕਾਂ ਦੀ ਮੌਤ ਗਨ ਕਾਰਨ ਹੁੰਦੀ ਹੈ।ਇਸ ਰਿਪੋਰਟ ਮੁਤਾਬਕ ਅਮਰੀਕਾ ‘ਚ 79 ਫੀਸਦੀ ਹੱਤਿਆਵਾਂ ਬੰਦੂਕਾਂ ਨਾਲ ਹੁੰਦੀਆਂ ਹਨ।
ਗੰਨ ਕਲਚਰ ਨੇ ਨਾ ਸਿਰਫ਼ ਅਮਰੀਕਾ ਵਿੱਚ ਕਤਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ, ਸਗੋਂ ਇਸ ਨਾਲ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ। ਸੀਡੀਸੀ ਦੀ ਰਿਪੋਰਟ ਦੇ ਅਨੁਸਾਰ, 2019 ਵਿੱਚ, ਅਮਰੀਕਾ ਵਿੱਚ 23 ਹਜ਼ਾਰ ਤੋਂ ਵੱਧ ਲੋਕਾਂ ਨੇ ਬੰਦੂਕ ਨਾਲ ਖੁਦਕੁਸ਼ੀ ਕੀਤੀ ਹੈ। ਇਹ ਇਸ ਸਮੇਂ ਦੌਰਾਨ ਵਿਸ਼ਵ ਵਿੱਚ ਬੰਦੂਕ ਦੇ ਕੁੱਲ ਆਤਮ ਹੱਤਿਆ ਦੇ ਮਾਮਲਿਆਂ ਦਾ 44% ਸੀ।