ਸੀਐੱਮ ਮਾਨ ਦੀ ਹੋਣ ਵਾਲੀ ਧਰਮਪਤਨੀ ਨੇ ਵਿਆਹ ਤੋਂ ਪਹਿਲਾਂ ਕੀਤਾ ਟਵੀਟ ਲਿਖਿਆ, ” ਦਿਨ ਸ਼ਗਨਾਂ ਦਾ ਚੜਿਆ”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੀ ਡਾਕਟਰ ਗੁਰਪ੍ਰੀਤ ਕੌਰ ਨਾਲ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਜਾ ਰਹੇ ਹਨ।ਦੋਵੇਂ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।ਇਸ ਤੋਂ ਪਹਿਲਾਂ ਉਨ੍ਹਾਂ ਦੀ ਧਰਮਪਤਨੀ ਹੋਣ ਵਾਲੀ ਗੁਰਪ੍ਰੀਤ ਕੌਰ ਨੇ ਟਵੀਟ ਕਰਕੇ ਖੁਸ਼ ਜਤਾਈ ਹੈ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (48) ਦਾ ਅੱਜ ਦੂਜਾ ਵਿਆਹ ਹੈ। ਉਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਡਾ: ਗੁਰਪ੍ਰੀਤ ਕੌਰ (32) ਨਾਲ ਦੂਜਾ ਵਿਆਹ ਕਰਨਗੇ। ਵਿਆਹ ਦੀ ਰਸਮ ਚੰਡੀਗੜ੍ਹ ਦੇ ਸੀਐਮ ਹਾਊਸ ਵਿੱਚ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਸ਼ਾਮਲ ਹੋਣਗੇ। ਵਿਆਹ ਵਿੱਚ ਸਿਰਫ਼ ਮਾਨ ਅਤੇ ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।