ਮੁੱਖ ਮੰਤਰੀ ਭਗਵੰਤ ਮਾਨ ਦੇ ਅਨੰਦ ਕਾਰਜ ਦੀਆਂ ਰਸਮਾਂ ਚੰਡੀਗੜ੍ਹ ਦੇ ਸੈਕਟਰ-8 ਸਥਿਤ ਗੁਰਦੁਆਰੇ ‘ਚ ਹੋ ਸਕਦੀਆਂ ਹਨ। ਹਾਲਾਂਕਿ ਗੁਰਦੁਆਰਾ ਕਮੇਟੀ ਨੂੰ ਅਨੰਦ ਕਾਰਜ ਬਾਰੇ ਮੁੱਖਮੰਤਰੀ ਦੇ ਪਰਿਵਾਰ ਵੱਲੋਂ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸੀਐੱਮ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਉਨ੍ਹਾਂ ਦੇ ਸਾਰੇ ਕਰੀਬੀ ਤੇ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਗਏ ਹਨ।ਸੀਅੇੱਮ ਦੇ ਵਿਆਹ ਦੇ ਥੋੜ੍ਹੇ ਤੇ ਖਾਸ ਮਹਿਮਾਨ ਹੀ ਸ਼ਾਮਿਲ ਹੋਣਗੇ।
ਉਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਡਾ: ਗੁਰਪ੍ਰੀਤ ਕੌਰ (32) ਨਾਲ ਦੂਜਾ ਵਿਆਹ ਕਰਨਗੇ। ਵਿਆਹ ਦੀ ਰਸਮ ਚੰਡੀਗੜ੍ਹ ਦੇ ਸੀਐਮ ਹਾਊਸ ਵਿੱਚ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਸ਼ਾਮਲ ਹੋਣਗੇ। ਵਿਆਹ ਵਿੱਚ ਸਿਰਫ਼ ਮਾਨ ਅਤੇ ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।