ਰਮਿੰਦਰ ਸਿੰਘ
ਚੰਡੀਗੜ ਏਸ਼ੀਆ ਦਾ ਸਭ ਤੋਂ ਖੂਬਸੂਰਤ ਤੇ ਸਾਫ ਸੁਥਰਾ ਸ਼ਹਿਰ ਜਾਣਿਆ ਜਾਂਦਾ ਹੈ ਜੋ ਸਾਂਝੇ ਪੰਜਾਬ ਦੀ ਰਾਜਧਾਨੀ ਸੀ ਪਰ ਪੰਜਾਬੀ ਸੂਬਾ 1.11.1966 ‘ਚ ਬਣਨ ਬਾਅਦ ਇਹ ਅਤਿ-ਆਧੁਨਿਕ ਸ਼ਹਿਰ ਵਿਵਾਦਾਂ ‘ਚ ਘਿਰ ਗਿਆ ਜਦ ਇਸ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਐਲਾਨ ਦਿੱਤਾ । ਚੰਡੀਗੜ,ਪੰਜਾਬ ਦੇ ਦਰਜਨਾਂ ਪਿੰਡ ਉਜਾੜ ਤੇ ਰਾਜਧਾਨੀ ਬਣਾਇਆ ਗਿਆ ਸੀ,ਪੰਜਾਬ ਆਪਣੀ ਬੇਹੱਦ ਖੂਬਸੂਰਤ ਲਾਹੌਰ ਰਾਜਧਾਨੀ ਹਿੰਦ-ਪਾਕਿ ਵੰਡ ਸਮੇਂ, ਸੰਨ 1947 ਚ ਛੱਡ ਆਇਆ ਸੀ ।
ਪੰਜਾਬ ਵਿਧਾਨ ਸਭਾ ਚ ਦੋ ਹਾਊਸ ਸਨ, ,ਇਕ ਵਿਧਾਨ ਸਭਾ ਤੇ ਦੂਸਰੀ ਵਿਧਾਨ ਪ੍ਰੀਸ਼ਦ ( ਐਮ ਐਲ ਸੀ ਮੈਂਬਰ ਵਿਧਾਨ ਪ੍ਰੀਸ਼ਦ ) ਪੰਜਾਬੀ ਸੂਬਾ ਬਣਨ ‘ਤੇ ਵਿਧਾਨ ਸਭਾ ਪੰਜਾਬ ਨੂੰ ‘ਤੇ ਵਿਧਾਨ ਪ੍ਰੀਸ਼ਦ ਹਰਿਆਣਾ ਹਵਾਲੇ ਕਰ ਦਿਤੀ,ਪੰਜਾਬੀ ਸੂਬਾ ਬਣਨ ਤੇ ਬਾਅਦ ਫੈਸਲਾ ਹੋਇਆ ਸੀ ਕਿ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਬਣਾ ਲਵੇ ਤਦ ਤੱਕ ਉਹ ਅਰਜ਼ੀ ਤੌਰ ਤੇ ਵਿਧਾਨ ਪ੍ਰੀਸ਼ਦ ਵਰਤ ਸਕਦਾ ਹੈ । ਅਸਲ ਚ ਸਿਆਸੀ ਤੇ ਅਸਲੂਣ ਝਗੜਾ ਇਹ ਹੈ ਕਿ ਹਰਿਆਣਾ ਆਪਣੀ ਜਮੀਨ ਚ ਵਿਧਾਨ ਸਭਾ ਬਣਾਵੇ ।
ਚੰਡੀਗੜ ਪੰਜਾਬ ਦੀ ਰਾਜਧਾਨੀ ਹੈ । ਇਸ ਨੇ ਅਨੇਕਾਂ ਝਗੜੇ ਪੈਦਾ ਕੀਤੇ । ਹੁਣ ਜੇਕਰ ਧੱਕਾ ਕੀਤਾ ਜਾਂਦਾ ਹੈ ਕਿ ਮੁੜ ਪੰਜਾਬ ਦੇ ਲੋਕ ਆਪਣੀ ਨਰਾਜ਼ਗੀ ਤਿੱਖੇ ਸੰਘਰਸ਼ ਵਿੱਚ ਪ੍ਰਗਟ ਕਰ ਸਕਦੇ ਹਨ ।
ਹੁਕਮਰਾਨ,ਸਿਆਸਤਦਾਨ ਕਾਨੂੰਨ ਤੇ ਨਿਯਮਾਂ ਅਨੁਸਾਰ ਕੋਈ ਵੀ ਧਿਰ ਬੇਗਾਨਗੀ ਮਹਿਸੂਸ ਨਾ ਕਰ ਸਕੇ । ਲੋਕ ਸ਼ਾਂਤੀ ਤੇ ਕਾਰੋਬਾਰ ਮੰਗਦੇ ਪਰ ਸਿਆਸਤਦਾਨ ਸਿਆਸੀ ਰੋਟੀਆ ਸੇਕਦੇ ਹਨ ਅਤੇ ਹਲਾਤ ਖਰਾਬ ਕਰਨ ਲਈ ਰਾਜਨੀਤੀ ਕਰ ਰਹੇ ਹਨ ਪਰ ਪੰਜਾਬੀ ਤੇ ਹਰਿਆਣਵੀ ਸ਼ਾਂਤੀ ਪਸੰਦ ਹਨ ।
ਇਥੇ ਇਹ ਵੀ ਜਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨੀ ਐਲਾਨ ਕੀਤਾ ਕਿ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਲਈ ਇਮਾਰਤ ਬਣਾਉਣ ਵਾਸਤੇ ਚੰਡੀਗੜ੍ਹ ਵਿੱਚ ਜ਼ਮੀਨ ਦਿੱਤੀ ਜਾਵੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਵਿਧਾਨ ਸਭਾ ਦੀ ਵਾਧੂ ਇਮਾਰਤ ਲਈ ਚੰਡੀਗੜ੍ਹ ਵਿੱਚ ਜ਼ਮੀਨ ਦੇਣ ਦਾ ਐਲਾਨ ਕਰਨ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ, ‘‘ਮੌਜੂਦਾ ਇਮਾਰਤ ਵਿੱਚ ਤਾਂ ਇਨ੍ਹਾਂ 90 ਵਿਧਾਇਕਾਂ ਦੇ ਬੈਠਣ ਲਈ ਵੀ ਪੂਰੀ ਜਗ੍ਹਾ ਨਹੀਂ ਹੈ।
ਇਹੀ ਨਹੀਂ, ਬਲਕਿ ਇਸ ਇਮਾਰਤ ਵਿੱਚ ਵਿਸਥਾਰ ਕਰਨਾ ਵੀ ਸੰਭਵ ਨਹੀਂ ਹੈ ਕਿਉਂਕਿ ਇਹ ਇਕ ਵਿਰਾਸਤੀ ਇਮਾਰਤ ਹੈ। ਇਸ ਵਾਸਤੇ, ਇਹ ਬੇਨਤੀ ਕੀਤੀ ਗਈ ਕਿ ਵਿਧਾਨ ਸਭਾ ਲਈ ਇਕ ਨਵੀਂ ਵਾਧੂ ਇਮਾਰਤ ਬਣਾਉਣ ਚੰਡੀਗੜ੍ਹ ਵਿੱਚ ਲੋੜ ਅਨੁਸਾਰ ਜ਼ਮੀਨ ਦਿੱਤੀ ਜਾਵੇ।’’
ਇਸ ਬਾਬਤ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ‘ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਨਹੀਂ ਬਣਾਉਣ ਦਿਆਂਗੇ ਵਿਧਾਨਸਭਾ।