ਬ੍ਰਿਟੇਨ ਵਿਚ ਬੋਰਿਸ ਜੌਨਸਨ ਦੀ ਜਗ੍ਹਾ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਪੰਜ ਸਤੰਬਰ ਨੂੰ ਕੀਤਾ ਜਾਵੇਗਾ। ਕੰਜ਼ਰਵੇਟਿਵ ਬੈਕਬੈਂਚ ਸੰਸਦ ਮੈਂਬਰਾਂ ਦੀ 1922 ਕਮੇਟੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੀ ਚੋਣ ਲਈ ਸਮਾਂ ਸਾਰਣੀ ਅਤੇ ਨਿਯਮ ਤੈਅ ਕਰ ਦਿੱਤੇ। ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਮੰਗਲਵਾਰ ਨੂੰ ਸ਼ੁਰੂ ਹੋ ਕੇ ਇਸੇ ਦਿਨ ਸਮਾਪਤ ਹੋ ਜਾਵੇਗੀ।
ਨਾਮਜ਼ਦਗੀ ਲਈ ਘੱਟ ਤੋਂ ਘੱਟ 20 ਹੋਰ ਸੰਸਦ ਮੈਂਬਰਾਂ ਦਾ ਸਮਰਥਨ ਜ਼ਰੂਰੀ ਹੈ। ਇਹ ਜਿਕਰਯੋਗ ਹੈ ਕਿ ਬ੍ਰਿਟੇਨ ਦੇ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਅਬ ਅਤੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਦਾ ਸਮਰਥਨ ਕੀਤਾ ਹੈ।
ਪੀਐੱਮ ਅਹੁਦੇ ਲਈ ਹੁਣ ਤਕ 11 ਲੋਕ ਆਪਣੀ ਦਾਅਵੇਦਾਰੀ ਦਾ ਐਲਾਨ ਕਰ ਚੁੱਕੇ ਹਨ।ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਕਰਨ ਵਾਲੀ ਸੰਸਦੀ ਕਮੇਟੀ ਨੇ ਇਸ ਦੀ ਜਾਣਕਾਰੀ ਦਿੱਤੀ।
ਭਾਰਤੀ ਮੂਲ ਦੇ ਰਿਸ਼ੀ ਸੁਨਕ ਦੀ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਮੁਹਿੰਮ ਨੂੰ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਅਬ ਅਤੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਸਮਰਥਨ ਦਿੱਤਾ ਹੈ।
ਉਦੋਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਰਤੀ ਮੂਲ ਦੇ ਰਿਸ਼ੀ ਸੁਨਕ ਦਾ ਦਾਅਵਾ ਹੋਰ ਵੀ ਮਜ਼ਬੂਤ ਹੋ ਗਿਆ ਹੈ। ਰਾਅਬ ਨੇ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਪ੍ਰੋਗਰਾਮ ਵਿੱਚ ਸੁਨਕ ਦੀ ਜਾਣ-ਪਛਾਣ ਕਰਦੇ ਹੋਏ ਕਿਹਾ, ”ਮੈਂ ਜਾਣਦਾ ਹਾਂ ਕਿ ਰਿਸ਼ੀ ਸੁਨਕ ਕੋਲ ਉਹ ਯੋਗਤਾ ਹੈ, ਜੋ ਇਸ ਅਹੁਦੇ ਲਈ ਜ਼ਰੂਰੀ ਹੈ।
ਸੁਨਕ ਤੋਂ ਇਲਾਵਾ ਭਾਰਤੀ ਮੂਲ ਦੇ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ, ਭਾਰਤੀ ਮੂਲ ਦੀ ਸੀਨੀਅਰ ਨੇਤਾ ਅਤੇ ਦੇਸ਼ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਇਰਾਕੀ ਮੂਲ ਦੇ ਨਦੀਮ ਜਹਾਵੀ, ਨਾਈਜੀਰੀਅਨ ਮੂਲ ਦੇ ਕੇਮੀ ਬੇਦਾਨੋਕ, ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਟੌਮ ਤੁਗਾਂਡਾਟ, ਸਾਬਕਾ ਵਿਦੇਸ਼ ਮੰਤਰੀ ਜੇਰੇਮੀ ਹੰਟ, ਵਪਾਰ ਮੰਤਰੀ ਸ. ਪੈਨੀ ਮੋਰਡੋਟ ਅਤੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਦੇ ਨਾਂ ਵੀ ਇਸ ਅਹੁਦੇ ਦੀ ਦੌੜ ਵਿੱਚ ਸ਼ਾਮਿਲ ਸਨ। ਹਾਲਾਂਕਿ ਅੱਜ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਖੁਦ ਸੁਨਕ ਦਾ ਸਮਰਥਨ ਕੀਤਾ ਹੈ।
ਬੋਰਿਸ ਜੌਹਨਸਨ ਦੀ ਥਾਂ ਲੇਣ ਵਾਲੇ ਬ੍ਰਿਟੇਨ ਵਿੱਚ ਸੱਤਾਧਾਰੀ ‘ਕੰਜ਼ਰਵੇਟਿਵ ਪਾਰਟੀ’ ਦੇ ਨਵੇਂ ਆਗੂ ਅਤੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ।