ਅੱਜ PM ਮੋਦੀ ਵੱਲੋਂ ਦੇਸ਼ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਲਾਈਵ ਹੋ ਕੇ ਚਰਚਾ ਕੀਤੀ ਗਈ | ਦੇਸ਼ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਵਾਇਰਸ ਨਾਲ ਹੁਣ ਤੱਕ 3 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧ ਪੂਰਨਮਾ ਮੌਕੇ ਵੇਸਾਕ ਗਲੋਬਲ ਸਮਾਰੋਹ ਨੂੰ ਬੁੱਧਵਾਰ ਨੂੰ ਸੰਬੋਧਿਤ ਕੀਤਾ। ਇਸ ਦੇ ਨਾਲ ਉਨ੍ਹਾਂ ਕੋਰੋਨਾ ਮਹਾਮਾਰੀ ਬਾਰੇ ਵੀ ਆਪਣੀ ਗੱਲ ਰੱਖੀ।
ਪ੍ਰਧਾਨ ਮੰਤਰੀ ਨੇ ਕਿਹਾ, ‘ਉਨ੍ਹਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ ਜਿੰਨਾ ਨੇ ਮਹਾਂਮਾਰੀ ਦੌਰਾਨ ਆਪਣਿਆਂ ਨੂੰ ਗੁਆਇਆ ਹੈ। ਭਾਰਤ ਸਮੇਤ ਕਈ ਦੇਸ਼ਾਂ ਨੇ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕੀਤਾ ਹੈ। ਇਹ ਲੜਾਈ ਸਿਰਫ ਮਿਲ ਕੇ ਜਿੱਤਿਆ ਜਾ ਸਕਦਾ ਹੈ।ਪੀਐਮ ਮੋਦੀ ਨੇ ਕਿਹਾ, ‘ਸਾਨੂੰ ਆਪਣੇ ਵਿਗਿਆਨੀਆਂ ‘ਤੇ ਵੀ ਮਾਣ ਹੈ, ਜਿਨ੍ਹਾਂ ਨੇ ਇਕ ਸਾਲ ਤੋਂ ਵੀ ਘੱਟ ਸਮੇਂ ‘ਚ ਵੈਕਸੀਨ ਬਣਾਈ, ਜਿਸ ਨਾਲ ਅਸੀਂ ਲੋਕਾਂ ਦੀ ਜਾਨ ਬਚਾਉਣ ਵਿਚ ਸਫਲ ਹੋ ਗਏ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਮੁਸ਼ਕਲ ਸਮੇਂ ਵਿੱਚ ਬੁੱਧ ਦੇ ਆਦਰਸ਼ਾਂ ਉਤੇ ਚੱਲਣਾ ਜ਼ਰੂਰੀ ਹੈ। ਸਾਨੂੰ ਕੋਰੋਨਾ ਵਿਰੁੱਧ ਜੰਗ ਵਿਚ ਬੋਧੀ ਸੰਸਥਾਵਾਂ ਦਾ ਸਹਿਯੋਗ ਮਿਲ ਰਿਹਾ ਹੈ।ਉਨ੍ਹਾਂ ਨੇ ਕਿਹਾ, ‘ਹੁਣ ਸਾਡੇ ਕੋਲ ਮਹਾਮਾਰੀ ਨਾਲ ਲੜਨ ਦੀ ਚੰਗੀ ਸਮਝ ਵਿਕਸਤ ਹੋ ਗਈ ਹੈ। ਹੁਣ ਸਾਡੇ ਕੋਲ ਵੈਕਸੀਨ ਵੀ ਹੈ, ਜਿਸ ਨਾਲ ਇਸ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਸੰਕਟ ਦੇ ਇਸ ਸਮੇਂ ਵਿੱਚ ਸਾਡੀ ਸਿਹਤ ਸੰਭਾਲ, ਫਰੰਟ ਲਾਈਨ ਕਰਮਚਾਰੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਜਾਨਾਂ ਬਚਾ ਰਹੇ ਹਨ। ਕੋਈ ਵੀ ਡਾਕਟਰਾਂ ਅਤੇ ਨਰਸਾਂ ਦੇ ਯੋਗਦਾਨ ਨੂੰ ਭੁੱਲ ਨਹੀਂ ਸਕਾਂਗੇਂ।