ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲੋਕਾਂ ਤੋਂ ਮਿਲ ਰਹੇ ਸਿੱਧੂ ਦੇ ਸਮਰਥਨ ਅਤੇ ਪਿਆਰ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦੀ ਇਕ ਵੀਡੀਓ ਦੇਖਣ ਨੂੰ ਮਿਲੀ ਹੈ। ਜਿਸ ‘ਚ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਦੀਆਂ ਸਿੱਖ ਸ਼ਹੀਦਾਂ ਨਾਲ ਤੁਲਨਾ ਨੂੰ ਗਲਤ ਕਰਾਰ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਸਿੱਧੂ ਕੋਈ ਚੰਗਾਂ ਇਨਸਾਨ ਨਹੀਂ ਸੀ, ਸਾਡੇ ਦੋ ਭਰਾਵਾਂ ਦੇ ਕਤਲ ਵਿਚ ਸਿੱਧੂ ਦਾ ਹੱਥ ਸੀ। ਕਦੇ ਜਿਹੜੇ ਲੋਕ ਸਿੱਧੂ ਨੂੰ ਜਿਊਂਦੇ ਜੀ ਮਾੜਾ ਬੋਲਦੇ ਸਨ ਅੱਜ ਉਸ ਨੂੰ ਸ਼ਹੀਦ ਦੱਸ ਰਹੇ ਹਨ, ਕਿਉਂਕਿ ਉਸ ਦੇ ਘਰ ਦੀਆਂ ਕੁਝ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਹਨ। ਸਾਡੇ ਘਰ ਵੀ ਸੱਥਰ ਬਿੱਛੇ ਸੀ ਜਿਸ ਘਰ ਵੀ ਅਜਿਹਾ ਹੁੰਦਾ ਹੈ ਉਸ ਦਾ ਮਾਹੌਲ ਇਹ ਹੀ ਹੁੰਦਾ ਹੈ। ਵੀਡੀਓ ਵਿਚ ਗੋਲਡੀ ਬਰਾੜ ਨੇ ਕਿਹਾ ਕਿ ਮੇਰਾ ਨਾਮ ਮੂਸੇਵਾਲਾ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਹੀ ਇਸ ਦੀ ਜ਼ਿੰਮੇਵਾਰੀ ਲੈ ਚੁੱਕੇ ਹਾਂ। ਸਾਨੂੰ ਮੂਸੇਵਾਲਾ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ। ਸਾਡੇ ਦੋ ਭਰਾਵਾਂ ਦੇ ਕਤਲ ਵਿਚ ਸਿੱਧੂ ਦਾ ਨਾਂ ਆਇਆ ਸੀ, ਅਸੀਂ ਕਾਨੂੰਨ ਤੋਂ ਇਨਸਾਫ ਦੀ ਬਹੁਤ ਉਡੀਕ ਕੀਤੀ, ਜਦੋਂ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਖੁਦ ਕਾਰਵਾਈ ਕੀਤੀ। ਸਾਨੂੰ ਸਿੱਧੂ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ। ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਸੀ, ਫਿਰ ਅਸੀਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।
ਅਸੀਂ ਫਿਰ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ ਸਾਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਸਿੱਧੂ ਸਾਡੇ ਭਰਾਵਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਸੀ, ਜਿਸ ਦੀ ਉਸ ਨੂੰ ਸਜ਼ਾ ਮਿਲੀ ਹੈ। ਸਿੱਧੂ ਸਾਡੇ ਭਰਾਵਾਂ ਦਾ ਦੋਸ਼ੀ ਸੀ, ਦੋ ਭਰਾਵਾਂ ਦੇ ਕਤਲ ’ਚ ਸਿੱਧੇ-ਅਸਿੱਧੇ ਤੌਰ ’ਤੇ ਸਿੱਧੂ ਦਾ ਹੱਥ ਸੀ। ਇਸ ਨੇ ਆਪਣੇ ਗਾਣਿਆਂ ਵਾਲੇ ਅਕਸ ਨੂੰ, ਗਾਣਿਆਂ ਵਾਲੀ ਇਮੇਜ਼ ਨੂੰ ਸੱਚ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜੋ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ।