ਪੰਜਾਬ ’ਚ ਕੋੋਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਦਾ ਫ਼ੈਸਲਾ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਕੋਵਿਡ-19 ਦੀ ਰਿਿਵਊ ਮੀਟਿੰਗ ਤੋਂ ਬਾਅਦ ਕੀਤਾ ਗਿਆ। ਹਾਲਾਂਕਿ, ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ।ਨਿੱਜੀ ਵਾਹਨਾਂ ’ਚ ਯਾਤਰੀਆਂ ਦੀ ਗਿਣਤੀ ਨੂੰ ਹਟਾ ਦਿੱਤਾ ਗਿਆ ਹੈ ਪਰ ਯਾਤਰੀ ਵਾਹਨਾਂ ਅਤੇ ਟੈਕਸੀ ’ਤੇ ਪਾਬੰਦੀ ਜਾਰੀ ਰਹੇਗੀ। ਇਸ ਤੋਂ ਇਲਾਵਾ, ਹਸਪਤਾਲਾਂ ‘ਚ ਚੋਣਵੇਂ ਸਰਜਰੀਆਂ ਅਤੇ ਓਪੀਡੀ ਖੋਲ੍ਹਣ ਦੀ ਵੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ, ਆਕਸੀਜਨ ਦੀ ਗੈਰ-ਡਾਕਟਰੀ ਵਰਤੋਂ ਦੀ ਆਗਿਆ ਹੈ।ਕੋਰੋਨਾ ਦੀ ਤੀਜੀ ਲਹਿਰ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਤੋਂ 500 ਵੈਂਟੀਲੇਟਰ ਦੀ ਮੰਗ ਕੀਤੀ ਹੈ।
ਪਿਛਲੇ 10 ਦਿਨਾਂ ’ਚ ਸੂਬੇ ’ਚ ਆਕਸੀਜਨ ਦੀ ਕਮੀ ਹੈ। ਬੈਲਕ ਫੰਗਸ ਦੇ ਇਲਾਜ ਲਈ ਹੋਰ ਦਵਾਈਆਂ ਦੇ ਆਰਡਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਹਰ ਕਮੇਟੀ ਨੇ ਕਈ ਦਵਾਈਆਂ ਦੇ ਸੁਝਾਅ ਦਿੱਤੇ ਸਨ। ਇਸ ਦੇ ਨਾਲ ਹੀ ਵੈਕਸੀਨੇਸ਼ਨ ਦਾ ਦਾਇਰਾ ਵਧਾਉਣ ਲਈ ਵੀ ਕਿਹਾ ਗਿਆ ਹੈ। ਸੂਬੇ ’ਚ 18 ਪਲੱਸ ਦਾ ਕੋਰੋਨਾ ਵੈਕਸੀਨ ਦਾ ਦਾਇਰਾ ਵਧੇਗਾ।