1984 ‘ਚ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੇ ਵਿੱਚ ਮਾਝੇ ਦੇ ਬਹੁਤ ਸਾਰੇ ਹਿੰਦੂ ਪਰਿਵਾਰ ਵੀ ਸੰਤ ਭਿੰਡਰਾ ਵਾਲਿਆਂ ਨਾਲ ਜੁੜੇ ਹੋਏ ਸਨ| ਮਾਝੇ ਦੇ ਪਿੰਡ ਜਲਾਲਾਬਾਦ ਤੋਂ ਇੱਕ ਪੰਡਿਤ ਅਸ਼ੋਕ ਨਾਮ ਦੇ ਵਿਅਕਤੀ ਸੀ ਜੋ ਸੰਤਾਂਦੇ ਨਾਲ ਜੁੜੇ ਤੇ ਫਿਰ ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਮ੍ਰਿਤ ਵੀ ਛਕਿਆ ਅਤੇ ਅੰਤ ਤੱਕ ਸੰਤ ਭਿੰਡਰਾ ਵਾਲਿਆਂ ਨਾਲ ਰਹੇ | ਇਸ ਹਿੰਦੂ ਪਰਿਵਾਰ ਨਾਲ ਸਾਡੇ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ | ਉਨ੍ਹਾਂ ਦੇ ਪਰਿਵਾਰ ਵੱਲੋਂ ਨਾਰਾਜ਼ਗੀ ਜਤਾਈ ਗਈ ਕਿ 1984 ਤੋਂ ਬਾਅਦ ਹਾਲੇ ਤੱਕ ਨਾ ਕੋਈ ਸਰਕਾਰ ਨਾ ਕੋਈ ਜਥੇਬੰਦੀਆਂ ਸਾਡੀ ਸਾਰ ਲੈਣ ਪਹੁੰਚੀਆਂ | ਪਿੰਡ ਵਾਸੀ ਸਖਵੰਤ ਸਿੰਘ ਨੇ ਦੱਸਿਆ ਕਿ ਪੰਡਿਤ ਅਸ਼ੋਕ 5 ਭਰਾਵਾਂ ਚੋਂ ਸਭ ਤੋਂ ਛੋਟੇ ਸੀ | ਸੰਤ ਦੇ ਨਾਲ ਜੁੜਨ ਤੋਂ ਬਾਅਦ ਅਸ਼ੋਕ ਕੁਮਾਰ ਘਰ ਆਉਂਦੇ ਨਹੀਂ ਸੀ, ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਪਰਿਵਾਰ ਵਾਲੇ ਵਿਆਹ ਕਰਨ ਲਈ ਇੱਕ ਵਾਰ ਲੈਣ ਗਏ ਪਰ ਉਸ ਸੰਤਾਂ ਦੇ ਨਾਲ ਇਸ ਤਰਾਂ ਜੁੜ ਚੁੱਕੇ ਸਨ ਕਿ ਘਰ ਆਉਂਦੇ ਨਹੀਂ ਸੀ| ਸੰਤਾਂ ਨੇ ਅਮ੍ਰਿਤ ਛਕਾਉਣ ਤੋਂ ਬਾਅਦ ਅਸ਼ੋਕ ਕੁਮਾਰ ਦਾ ਨਾਮ ਬਦਲ ਕੇ ਹਰਦੇਵ ਸਿੰਘ ਰੱਖ ਦਿੱਤਾ ਅਤੇ ਹਰਦੇਵ ਸਿੰਘ ਨੂੰ 315 ਸ਼ਾਸਤਰ ਵੀ ਦਿੱਤਾ | 1984 ਮੌਕੇ ਸੰਤਾਂ ਦੇ ਨਾਲ ਹਰਦੇਵ ਸਿੰਘ 6 ਜੂਨ ਨੂੰ ਸ਼ਹੀਦ ਹੋਏ |