ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ ਟਾਲਣ ਤੋਂ ਬਾਅਦ ਕਿਸਾਨਾਂ ‘ਚ ਰੋਸ ਹੈ ਅਤੇ ਦੂਜੇ ਪਾਸੇ ਇਸ ਮਾਮਲੇ ‘ਤੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੁ ਹੋ ਗਈ ਹੈ।ਦਰਅਸਲ, ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸਾਡੇ ਤੋਂ ਲੋੜ ਸੀ ਤਾਂ ਝੋਨਾ ਖਰੀਦਦੇ ਸਨ।
ਹੁਣ ਐਫਸੀਆਈ ਆਪਣੇ ਹੱਥ ਖੜੇ ਕਰ ਰਹੀ ਹੈ।ਜਾਣ ਬੁੱਝ ਕੇ ਇਹ ਬਦਲਾ ਖੋਰੀ ਦੀ ਨੀਤੀ ਅਪਣਾਈ ਜਾ ਰਹੀ ਹੈ।10 ਦਿਨਾਂ ‘ਚ ਕੀ ਬਦਲ ਜਾਵੇਗਾ।ਜਿੰਨੀ ਦੇਰੀ ਹੋਵੇਗੀ ਝੋਨੇ ਦੀ ਫਸਲ ਦੀ ਨਮੀ ਦੀ ਮਾਤਰਾ ਉਨ੍ਹੀਂ ਵਧੇਗੀ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਫਿਕਰ ਨਹੀਂ ਹੈ।ਸੀਐਮ ਕਦੇ ਦਿੱਲੀ ਹੁੰਦੇ ਹਨ ਤਾਂ ਕਦੇ ਪੰਜਾਬ ਸੂਬੇ ਦੇ ਲੋਕਾਂ ਦੇ ਮਸਲੇ ਇੰਝ ਹੱਲ ਨਹੀਂ ਹੋਣਗੇ।